ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੭.


ਚੁਣਵੇਂ ਦਾਨੇ ਸਿੰਘ ਪੰਜ ਗੁਰੂ ਦਿੱਤੇ ਨਾਲ।
"ਆਹ ਲੈ ਮੇਰੇ ਬੰਦਿਆ ਪੰਜ ਤੀਰ ਸੰਭਾਲ।
ਤੇਰੇ ਪੈਰਾਂ ਵਿਚ ਰਹੂ ਜ਼ਾਲਮ ਦਾ ਕਾਲ।
ਤੇਰੇ ਅਟਕਣ ਵਿਚ ਵੀ ਦਿੱਸੇਗੀ ਚਾਲ।"
ਚੱਲਿਆ ਵਲ ਪੰਜਾਬ ਦੇ ਉਹ ਹੱਕ ਭੁਚਾਲ।

੮.


"ਖੁਫੀਆ ਚਿੱਠੀਆਂ ਪਾਵੋ" ਬੰਦੇ ਆਖਿਆ
"ਈਕਣ ਕਲਮ ਚਲਾਵੋ ਜੀਕਣ ਮੈਂ ਕਹਾਂ।
ਮੈਨੂੰ ਵੀਰ ਭਰਾਵੋ ਸਤਗੁਰ ਭੇਜਿਆ।"
ਨਾਲ ਮੇਰੇ ਰਲ ਜਾਵੋ ਜਮਨਾ ਲੰਘ ਕੇ।
ਲੋਕਾਂ ਨੂੰ ਸਮਝਾਵੋ ਖੋਲ੍ਹਣ ਅੱਖੀਆਂ।
ਖੂਬ ਹੱਥਿਆਰ ਬਣਾਵੋ ਆਇਆ ਵਕਤ ਹੈ।
ਵੱਡਾ ਵਹਿਣ ਵਗਾਵੋ ਮੈਨੂੰ ਮਿਲਦਿਆਂ।
ਗੁੱਝੀ ਅੱਗ ਮਚਾਵੋ ਸਾਰੇ ਦੇਸ ਤੇ।
ਵੇਲਾ ਨ ਖੁੰਝਾਵੋ ਦੱਸੋ ਸਿਆਣਪਾਂ।
ਪਾਪੀ ਪਾਰ ਬੁਲਾਵੋ ਹਿੰਮਤ ਕਰ ਲਵੋ।
ਅਪਣੇ ਪੈਰ ਜਮਾਵੋ ਥਿੜਕ ਨ ਜਾਵਣਾ।
ਦਿਲ ਮੂਲੋਂ ਨ ਢਾਵੋ ਹੱਕ ਲਈ ਲੜ ਮਰੋ।
ਸਤਜੁਗ ਫੇਰ ਦਖਾਵੋ ਇਕ ਮੁਠ ਹੋਂਦਿਆਂ।
ਮਿਹਨਤ ਸਫਲ ਕਰਾਵੋ ਦੋ ਸੌ ਸਾਲ ਦੀ।
ਸੋਆਂ ਪੁਜੀਆਂ ਸਾਰੇ ਆਇਆ ਮਰਦ ਹੈ।

੩੪