ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਾਝ ਤੁਹਾਡੇ ਕਿਹੜਾ ਮੋੜੇ?
ਰੋਜ਼ੇ ਰਖਣੇ ਮੁੱਕ ਜਾਵਣਗੇ,
ਤੇ ਕੁਰਬਾਨੀ ਉੱਡ ਪੁੱਡ ਜਾਣੀ।
ਨਾਮ ਅਲਾਹ ਦਾ ਕਿਸ ਨੇ ਲੈਣਾ?
ਦੀਨ ਅਸਾਡਾ ਜਾਂਦਾ ਦਿਸਦਾ,
ਰੰਗ ਮਜ਼ਹਬ ਦਾ ਦਿਓ ਲੜੋ ਚਾ।
ਜੋ ਆਵਣਗੇ ਲੜ ਜਾਵਣਗੇ।"
ਜਿਤ ਜਾਵਾਂਗੇ ਐਸ਼ ਕਰਾਂਗੇ।

੧੭.


ਸੁਣ ਕੇ ਕੂਕ ਇਸਲਾਮ ਦੀ? "ਆ ਲੱਥੇ ਮਜ਼੍ਹਬੀ ਬਾਵਲੇ।
ਸਾਵਣ ਦੀ ਰੁੱਤੇ ਜਿਸ ਤਰ੍ਹਾਂ ਗੱਜ ਬਦਲ ਆਵਨ ਸਾਵਲੇ।
ਹਿੱਕਾਂ ਨੂੰ ਜੋਸ਼ ਉਭਾਰਦਾ ਤੇ ਜਾਨੋ ਚਿਹਰੇ ਚਾਵਲੇ।
ਕਿਸ ਕਾਫਰ ਦੀਨ ਦਬਾਵਨਾ ਪੁੱਛਣ ਤੇ ਹੋਣ ਉਤਾਵਲੇ?
ਆਖਣ ਤੇਗਾਂ ਦੇ ਜਾਲ ਵਿਚ "ਅਜ ਹੋਣੀ ਕਾਫਰ ਆ ਵਲੇ।"

੧੮.


ਸੁਣੋ ਨ ਵਿਚ ਸਰਹਿੰਦ ਦੇ ਸੱਟ ਧੌਂਸੇ ਮਾਰੀ।
ਤੱਕੋ ਖਾਨ ਵਜ਼ੀਰ ਨੂੰ ਚੜ੍ਹਿਆ ਹੰਕਾਰੀ।
ਹਾਥੀ ਘੋੜੇ ਰਿਹਲਕੇ ਲਾਓ ਲਸ਼ਕਰ ਭਾਰੀ।
ਤਿੰਨ ਕੋਹ ਪਰੇ ਸਰਹੰਦ ਤੋਂ ਜਾ ਫੌਜ ਉਤਾਰੀ।
ਮੱਲੇ ਸਭ ਨੇ ਮੋਰਚੇ ਹੋ ਰਹੀ ਤਿਆਰੀ।

੩੯