ਐਨੀ ਅੱਗ ਲੱਗੀ ਤੇਗ਼ ਦੀ ਧੁੰਆਂ ਵੀ ਸਾਸ ਰੁਕਾ ਗਿਆ!
ਦੋ ਗੁੱਸੇ ਭਿੜ ਪਏ ਆਣ ਕੇ ਲਹੂ ਚੱਲਿਆ ਜਿੰਦ ਬਚਾ ਗਿਆ।
ਨਲੂਆ ਸਿੰਘ ਘੋੜਾ ਆਪਣਾ ਝੱਖੜ ਦੇ ਵਾਂਗ ਝੁਲਾ ਗਿਆ।
ਮਰਦਾਂ ਨੂੰ ਲੰਮਾ ਪਾ ਗਿਆ, ਪਲ ਦੇ ਵਿਚ ਰੁਖ ਪਲਟਾ ਗਿਆ।
ਨਲੂਏ ਦੇ ਮੱਥੇ ਵੱਟ ਪਏ ਜਿਉਂ ਸੱਪ ਹੋਵੇ ਵਲ ਖਾ ਗਿਆ।
ਜਦ ਹਸ਼ਰ ਦਿਹਾੜੇ ਦੇਖਿਆ ਸਦੀਆਂ ਲਈ ਸ਼ਕਲ ਛੁਪਾ ਗਿਆ।
ਹੁਣ ਸੂਬਾ ਜਾਬਰ ਖਾਨ ਵੀ ਨਲੂਏ ਦੇ ਸਾਹਵੇਂ ਆ ਗਿਆ।
ਉਹ ਲਗਾ ਤੇਗ ਚਲਾਣ ਸੀ ਪਰ ਇਹ ਸਿੰਘ ਵਾਰ ਫਬਾ ਗਿਆ।
ਹੱਥ ਲਾਹ ਸੁੱਟਿਆ ਸੀ ਖਾਨ ਦਾ ਓਹ ਨੱਠਾ ਜਾਨ ਛੁਡਾ ਗਿਆ।
ਜੋ ਦੁਸ਼ਮਨ ਬੇੜਾ ਦਿੱਸਿਆ ਓਹ ਨਲੂਆ ਡੋਬ ਡੁਬਾ ਗਿਆ।
ਅਜ ਵੱਧਿਆ ਰਾਜ ਪੰਜਾਬ ਦਾ ਨਾਂਗੇ ਪਰਬਤ ਤਕ ਧਾ ਗਿਆ।
੮.
ਕਸ਼ਮੀਰੇ ਵਿਚ ਆਇਆ ਮੋਤੀ ਰਾਮ ਸੀ।
ਉਸ ਨ ਤੋੜ ਚੜ੍ਹਾਇਆ ਅਪਣੇ ਕੰਮ ਨੂੰ।
ਨਲੂਆ ਬੀਰ ਪੁਚਾਇਆ ਸ਼ੇਰ ਪੰਜਾਬ ਨੇ,
ਹਰੀ ਸਿੰਘ ਜਤਲਾਇਆ ਸਾਰੀ ਉਮਰ ਹੀ,
ਖੰਡਾ ਨਹੀਂ ਚਲਾਇਆ ਰਾਜ ਕਮਾਨ ਦਾ,
ਮੈਂ ਨਹੀਂ ਹੁਨਰ ਭੁਲਾਇਆ ਦੱਸਿਆ ਕੌਮ ਨੂੰ।
ਵੈਰੀ ਨੇ ਗੁਣ ਗਾਇਆ ਇਹਦੇ ਰਾਜ ਦਾ।
ਮੋਮਨ ਨੂੰ ਹਿੱਕ ਲਾਇਆ ਭਾਈਆਂ ਦੀ ਤਰਾਂ।
ਹਰੀ ਸਿੰਘ ਦਾ ਪਾਇਆ ਮੁੱਲ ਮਹਾਰਾਜ ਨੇ।
ਸਿੱਕਾ ਤੋਰ ਦੇਖਾਇਆ ਨਲੂਏ ਸਿੰਘ ਦਾ।
੫੩