ਇਹ ਸਫ਼ਾ ਪ੍ਰਮਾਣਿਤ ਹੈ
ਨੱਪੀ ਜਾਏ ਪਰਗਣੇ ਨ ਖ਼ੌਫ ਚਿਤਾਰੇ।
ਟੀਪੂ ਜਿਹੇ ਸੁਲਤਾਨ ਵੀ ਪਾੜੇ ਤੇ ਮਾਰੇ।
ਆਇਆ ਵਣਜਾਂ ਕਰਨ ਸੀ ਅਜ ਰਾਜ ਸਵਾਰੇ।"
੩.
ਦੋਵੇਂ ਹੱਥ ਬੰਨ੍ਹ ਉੱਠਿਆ ਆਖੇ "ਕਰਤਾਰ
ਢਾਲ ਬਣੇ ਅੰਗ੍ਰੇਜ਼ ਦੀ ਸਾਡੇ ਹੱਥਿਆਰ।
ਫੇਰੂ ਦੇ ਵਿਚ ਇਸ ਲਈ ਜਿੱਤ ਕੇ ਗਏ ਹਾਰ।
ਹੁਣ ਵੀ ਅਕਲਾਂ ਸੁਰ ਕਰੀਂ ਸਮਝਣ ਗ਼ੱਦਾਰ।
ਮਿੱਟੀ ਮੇਰੇ ਦੇਸ ਦੀ ਨ ਕਰਨ ਖਵਾਰ।
ਕਿਹੜਾ ਹੱਕ ਤੇ ਲੜ ਰਿਹਾ ਤੂੰ ਆਪ ਨਿਤਾਰ?
ਭੋਲੇ ਸਮਝੀ ਜਾ ਰਹੇ ਮਰ ਗਈ "ਸਰਕਾਰ"।
ਮੈਨੂੰ ਵੀਰਾਂ ਚੁਣ ਲਿਆ ਹੈ ਜੱਥੇਦਾਰ।
ਮੂੰਹ ਨ ਰਣ ਚੋਂ ਮੋੜੀਏ ਲਹਿ ਜਾਣ ਸਥਾਰ।
ਡੋਬੀ ਖ਼ੂਨੀ ਵਹਿਣ ਵਿਚ ਭੋਂ ਦੇਵੀਂ ਤਾਰ।
ਤੋਪਾਂ ਵੀ ਨਹੀਂ ਦਏਗਾ ਸਾਨੂੰ ਦਰਬਾਰ।
ਦਿਲ ਵਿਚ ਤੇਰੀ ਆਸ ਰਖ ਹੱਥ ਵਿਚ ਤਲਵਾਰ,
ਦੱਸਣ ਚੱਲੇ ਸਿੰਘ ਨੇ ਬਸ ਦੇਸ-ਪਿਆਰ।
ਕੂਕਰ ਦੇ ਸਿਰ ਹੱਥ ਧਰੀ ਤੂੰਹੇਂ "ਦਾਤਾਰ"।
ਬਸ ਅਰਦਾਸਾ ਸੋਧ ਕੇ ਉਠਿਆ ਸਰਦਾਰ।
ਨੈਣਾਂ ਦੇ ਵਿਚ ਝੂੰਮਿਆ ਹੈ ਜੋਸ਼-ਖੁਮਾਰ।
ਬੁੱਢੇ ਸਿਰ ਨੇ "ਚੁੱਕਿਆ ਹੱਦੋਂ ਵੱਧ ਭਾਰ।
੫੬