ਇਹ ਸਫ਼ਾ ਪ੍ਰਮਾਣਿਤ ਹੈ
ਅਖੀਰੀ ਵਾਰ
੧.
ਸਭਰਾਵਾਂ ਪਿੱਛੋਂ ਦੇਸ ਦਾ ਵਖਰਾ ਹੀ ਚਾਲਾ ਹੋ ਗਿਆ।
ਜੋ ਨਿਤ ਲੈਂਦਾ ਸੀ ਮਾਮਲਾ ਉਹਦੇ ਸਿਰ ਹਾਲਾ ਹੋ ਗਿਆ।
ਆਜ਼ਾਦੀ ਦੀ ਗਰਮੀ ਗਈ ਬੰਦਸ਼ ਦਾ ਪਾਲਾ ਹੋ ਗਿਆ।
ਚੜ੍ਹਿਆ ਸੀ ਵਹਿਣ ਜਲਾਲ ਦਾ ਉਹ ਸੁੱਕਿਆ ਨਾਲਾ ਹੋ ਗਿਆ।
ਗੋਰਾ ਤਾਂ ਸਾਹਿਬ ਬਣ ਗਿਆ ਤੇ ਨੌਕਰ ਕਾਲਾ ਹੋ ਗਿਆ।
੨.
ਬੰਦਸ਼ਾਂ ਨੇ ਮੁਲਤਾਨ ਤੇ ਆ ਚੰਦ ਚੜ੍ਹਾਇਆ।
ਮੂਲ ਰਾਜ ਦੀਵਾਨ ਨੇ ਹੈ ਭੜਥੂ ਪਾਇਆ।
ਸਿੱਧੇ ਹੱਥੀਂ ਕਿਸ ਭਲਾ ਹੈ ਹੱਕ ਖੁਹਾਇਆ?
ਕਿਸ ਨੇ ਮੁੱਛਾਂ ਚਾੜ੍ਹ ਕੇ ਹੈ ਸੀਸ ਨਿਵਾਇਆ?
ਕਿਸ ਨੇ ਆਪਣੀ ਧੌਣ ਨੂੰ ਆਪੇ ਹੀ ਲਾਹਿਆ?
ਕਿਸ ਨੇ ਹੱਸ ਕੇ ਬਾਂਦਰਾਂ ਨੂੰ ਲਾਲ ਫੜਾਇਆ?
ਸ਼ੇਰ ਸਿੰਘ ਅੰਗ੍ਰੇਜ਼ ਸੰਗ ਮੁਲਤਾਨੇ ਧਾਇਆ।
ਚਤਰ ਸਿੰਘ ਸਰਦਾਰ ਦਾ ਖਤ ਓਥੇ ਆਇਆ।
੩.
"ਪੁੱਤ ਫਰੰਗੀਆਂ ਦੇ ਕਦੀ ਨ ਗਾਈਂ ਸੋਹਲੇ।
ਇਹ ਤਾਂ ਦਿਲ ਦੇ ਸਖ਼ਤ ਨੇਂ ਪਰ ਜਾਪਣ ਪੋਲੇ।
੬੧