ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੀਆਂ ਵਾਰਾਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੂਜੀ ਗਲ ਮਹਾਰਾਜ ਨੇ ਨ ਸੋਚ ਦੁੜਾਈ।
ਸਿਰ ਅੰਗ੍ਰੇਜ਼ ਬਹਾਲਿਆ ਦਿਲ ਵਿਚ ਕੀ ਆਈ?
ਝਿਜਕਦਿਆਂ ਅੰਗ੍ਰੇਜ਼ ਤੋਂ ਸੀ ਉਮਰ ਬਤਾਈ।
ਗਲ ਕੀ ਨੌ ਨਿਹਾਲ ਨੇ ਸੀ ਸੂਝ ਦਿਖਾਈ।
ਉਹਨੇ ਨਾਲ *ਨਪਾਲੀਆਂ ਸੀ ਬਣਤ ਬਣਾਈ।
ਹਾਏ ਜਲਦੀ ਗੁਜ਼ਰਿਆ ਨ ਛਿੜੀ ਲੜਾਈ!
ਘੜੀ ਨ ਆਉਂਦੀ ਇਹ ਕਦੀ ਜੋ ਅਜ ਹੈ ਆਈ।
ਆਖੇ ਅਜ਼ਾਦੀ ਲਈ ਹੁਣ ਕਰੂੰ ਲੜਾਈ।"
ਤੇਗ਼ ਮਿਆਨੋਂ ਕੱਢ ਕੇ ਉਸ ਹਿੱਕੇ ਲਾਈ।

੬.


ਚਲੋ ਵੀ ਨ ਚੱਲੀਏ ਹੁਣ ਵਿਚ ਹਜ਼ਾਰੇ।
ਐਬਟ ਦਾ ਮੁੰਹ ਤੱਕੀਏ ਕੀ ਸੋਚ ਵਿਚਾਰੇ?
ਚਾਹੁੰਦਾ ਹੈ ਪੰਜਾਬ ਵਿਚ ਨ ਸਿੰਘ ਭਬਕਾਰੇ।
ਚਤਰ ਸਿੰਘ ਵੀ ਦੇਖਦਾ ਹੈ ਸੱਭੇ ਕਾਰੇ।
ਆਖੇ "ਵਿਚ ਗੁਲਾਮੀਆਂ ਦੇ ਦੁੱਖ ਨੇਂ ਭਾਰੇ।
ਪੁੱਤਰ ਤੇ ਪਏ ਰਾਸ ਨੇਂ ਮੇਰੇ ਖਤ ਸਾਰੇ।
ਵਾਰ ਅਖੀਰੀ ਕਰ ਲਵਾਂ ਮੈਂ ਬੁੱਢੇ ਵਾਰੇ"।
ਕਿੰਨੇ ਗਾਂਢੇ ਗੰਢ ਕੇ ਉਸ ਪਿੰਡ ਸਵਾਰੇ!
ਗਿਆ ਸੰਦੇਸ ਪਸ਼ੌਰ ਨੂੰ ਕਰ ਲਵੋ ਤਿਆਰੇ।
ਕਾਬਲ ਤਕ ਸਰਦਾਰ ਨੇ ਭੇਜੇ ਹਲਕਾਰੇ।
ਲਿਖਦਾ ਹੈ ਅਮੀਰ ਨੂੰ "ਮੈਂ ਜਾਵਾਂ ਵਾਰੇ।



*ਦੇਖੋ ਇਤਹਾਸ ਪਰਵੇਸ਼ਕਾ ਕਰਤਾ ਸ੍ਰੀ ਜੈ ਚੰਦ੍ਰ ਵਿਦਿਆ ਅਲੰਕਾਰ।

੬੪