ਪੰਨਾ:ਪੰਜਾਬ ਦੇ ਲੋਕ ਨਾਇਕ - ਸੁਖਦੇਵ ਮਾਦਪੁਰੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਮੁਸ਼ਕਿਲ ਨਾਲ਼ ਝਨਾਂ ਦੇ ਅੱਧ ਵਿਚਕਾਰ ਪੁੱਜਿਆ ਸੀ ਕਿ ਉਹਨੇ ਬਿਜਲੀ ਦੇ ਲਿਸ਼ਕਾਰੇ ਵਿੱਚ ਆਪਣੇ ਤੋਂ ਚੰਦ ਕਦਮਾਂ ਦੀ ਦੂਰੀ ਤੇ ਰੁੜ੍ਹੀ ਜਾਂਦੀ ਸੋਹਣੀ ਤੱਕੀ। ਉਹਨੇ ਬੜੇ ਜ਼ੋਰਾਂ ਦੇ ਹੱਥ ਮਾਰੇ ਤੇ ਬੇਸੁਰਤ ਸੋਹਣੀ ਨੂੰ ਫੜ ਲਿਆ ਅਤੇ ਆਪਣੇ ਕਲਾਵੇ ਵਿੱਚ ਲੈ ਕੇ ਕੰਢੇ ਵੱਲ ਨੂੰ ਵੱਧਣ ਲੱਗਾ। ਦਰਿਆ ਅੱਜ ਪੂਰਾ ਚੜ੍ਹਿਆ ਹੋਇਆ ਸੀ। ਉਹਦੀ ਕੋਈ ਪੇਸ਼ ਨਹੀਂ ਸੀ ਜਾ ਰਹੀ। ਪੂਰਾ ਅੱਧਾ ਦਰਿਆ ਅਜੇ ਉਸ ਪਾਰ ਕਰਨਾ ਸੀ। ਉਸ ਬੜੀ ਕੋਸ਼ਿਸ਼ ਕੀਤੀ ਪਰੰਤੂ ਉਹਦਾ ਸਾਹ ਅੱਧ ਵਿਚਕਾਰ ਹੀ ਟੁੱਟ ਗਿਆ। ਪਾਣੀ ਦੀ ਇਕ ਕਹਿਰਾਂ ਭਰੀ ਲਹਿਰ ਉਹਨੂੰ ਸੋਹਣੀ ਸਮੇਤ ਵਹਾ ਕੇ ਲੈ ਗਈ।

ਮਹੀਂਵਾਲ ਦੀ ਝੁੱਗੀ ਵਿੱਚ ਟਿਮਟਿਮਾਂਦਾ ਦੀਵਾ ਚਰੋਕਣਾ ਬੁਝ ਚੁੱਕਾ ਸੀ!!

ਪੰਜਾਬ ਦੇ ਲੋਕ ਨਾਇਕ/36