(੫੯)
ਹੀ ਹਾਫ਼ਜ਼ ਸਾਹਿਬ ਨਾਲ ਮੇਲ ਹੋਇਆ ਕਰਦਾ। ਉਨ੍ਹਾਂ ਨੇ ਹਾਫ਼ਜ਼ ਸਾਹਿਬ ਦੀ ਲਿਆਕਤ ਅਤੇ ਵਿਦਿਅਕ ਕਾਬਲੀਅਤ ਨੂੰ ਵੇਖ ਕੇ ਖੁਸ਼ੀ ਪ੍ਰਗਟ ਕੀਤੀ ਅਤੇ ਆਪ ਪਾਸ ਕਸੀਦਾ ਅਮਾਲੀ ਦਾ ਉਲਥਾ ਕਰਨ ਦੀ ਫਰਮਾਇਸ਼ ਕੀਤੀ। ਇਹ ਪੁਸਤਕ ੧੦੯੮ ਹਿ: ਦੀ ਬਣੀ ਹੋਈ ਹੈ ਯਾਨੀ ਅੱਜ ਤੋਂ ਠੀਕ ਢਾਈ ਸੌ ਸਾਲ ਪਹਿਲੇ ਦੀ ਹੈ। ਵੇਖੋ ਵਨਗੀ:-
ਦੋ ਸਾਲਾਂ ਕਮ ਸਦੀਆਂ ਯਾਰਾਂ, ਬਹਦ ਨਬੀ ਦੇ ਸਾਲ ਸ਼ੁਮਾਰਾਂ,
ਵਾਰ ੧ਅਦੀਨਾਂ ਤਮ ਕਸੀਦਾ, ਵਕਤ ਦੁਪਹਿਰ ਜ਼ਵਾਲੀ ਹੈ ੧ਸ਼ੁਕਰਵਾਰ
ਇਸ ਅਰਬੀ ਥੀਂਂ ਹਿੰਦੀ ਕੀਜੇ, ਸਭ ਖਲਕ ਸੁਚੱਲੇ ਲੀਜੇ,
ਖਾਨ ਸਦੱਲਾ ਨੇ ਫਰਮਾਇਆ, ਕਸੀਦਾ ਸ਼ਰਹ ਅਮਾਲੀ ਹੈ
ਤਾਂ ਮੈਂ ਇਹ ਤਸਨੀਫ ਜੋ ਕੀਤੀ, ਸਭਰਾਵਾਂ ਦੀ ਬੈਠ ਮਸੀਤੀ,
ਇਹ ਅਸਾਨ ਹੋਈ ਮੈਂ ਉਤੇ, ਕੰਤਾ ਕਰਮ ਤਆਲੀ ਹੈ
ਕਸੀਦਾ ਦੇ ਉਲਥੇ ਵਿਚੋਂ ਦੋ ਬੰਦ:-
ਰਬ ਮਰੇਸੀ ਖਲਕਤ ਸਾਰੀ, ਫੇਰ ਜਵੇਸੀ ਦੂਜੀ ਵਾਰੀ,
ਹਰ ਇਕ ਨਾਲ ਹਿਸਾਬ ਕਰੇਸੀ, ਮੂਜਬ ਅਮਲ ਸਜਾ ਉਹ ਦੇਸੀ
ਤੇਹੀ ਮਿਲਦੀ ਜਜ਼ਾ ਹਰ ਇਕ ਨੂੰ ਜੇਹਾ ਕਸਬ ਖਸਾਲੀ ਹੈ
ਹੈ ਉਹ ਬੇਪਰਵਾਹ ਇਲਾਹੀ, ਨਾ ਉਸ ਦੀ ਕੋਈ ਔਰਤ ਆਹੀ,
ਨਾ ਉਸ ਪੁੱਤਰ ਧੀ ਨ ਕਾਈ, ਨਾ ਰਬ ਬਾਬਾ ਨਾ ਰਬ ਮਾਈ,
ਨਾ ਰਬ ਖੇਸ਼ ਕਬੀਲਾ ਕੋਈ, ਨਾ ਰਬ ਅਹਿਲ ਅਯਾਲੀ ਹੈ ।
ਹਾਫਿਜ਼ ਬਰਖ਼ੁਰਦਾਰ
ਆਪ ਦਾ ਪਿੰਡ ਮੁਸਮਾਨੀ, ਪਰਗਨਾ ਚੀਮਾ ਚੱਠਾ, ਇਲਾਕਾ ਲਾਹੌਰ ਦੇ ਵਸਨੀਕ ਸਨ।
ਆਪ ਔਰੰਗਜ਼ੇਬ ਆਲਮਗੀਰ ਦੇ ਵੇਲੇ ਦੇ ਕਵੀ ਹਨ। ਭਾਵੇਂ ਆਪ ਦਾ ਜਨਮ ਸ਼ਾਹ ਜਹਾਨ ਦੇ ਵੇਲੇ ਹੋਇਆ ਪਰ ਆਪ ਦੀ ਕਵਿਤਾ ਦੀਆਂ ਖੂਬੀਆਂ ਆਦਿ ਔਰੰਗਜ਼ੇਬ ਆਲਮਗੀਰ ਦੇ ਵੇਲੇ ਲੋਕਾਂ ਦੀਆਂ ਨਜ਼ਰਾਂ ਵਿਚ ਆਈਆਂ । ਇਸ ਲਈ ਹੀ ਆਪ ਔਰੰਗਜ਼ੇਬ ਦੇ ਵੇਲੇ ਮਸ਼ਹੂਰ ਹੋਏ।
ਆਪ ਦੇ ਬਣਾਏ ਕਿੱਸੇ ਜੋ ਛਪੇ ਹੋਏ ਹਨ:-
ਯੂਸਫ਼ ਜ਼ੁਲੈਖਾਂ, ਸੱਸੀ ਪੁੰਨੂੰ, ਮਿਰਜ਼ਾ ਸਾਹਿਬਾਂ ਤੋਂ ਕਿੱਸਾ ਖੇਤ੍ਰੀ। ਕਾਜ਼ੀ ਫਜ਼ਲ ਹੱਕ ਸਾਹਿਬ ਲਿਖਦੇ ਹਨ ਕਿ ਇਨ੍ਹਾਂ ਤੋਂ ਬਿਨਾਂ ਅਨਵਾਅ ਹਾਫਜ਼ ਬਰਖ਼ੁਰਦਾਰ ਜਿਸ ਵਿਚ ਪੰਦਰਾਂ ਛੋਟੀਆਂ ਵੱਡੀਆਂ ਕਿਤਾਬਾਂ ਹਨ ਤੇ ਆਪ ਨੇ ਉਲਥਾ ਕਸੀਦਾ ਗੌਸੀਆ ਆਦਿ ਲਿਖੇ ਹਨ।