ਪੰਨਾ:ਪੰਜਾਬ ਦੇ ਹੀਰੇ.pdf/136

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੪)

ਪਿੱਛੇ ਸਾਡੇ ਉਹ ਪਿਆ, ਪੱਲੇ ਖਰਚੀ ਬੰਨ੍ਹ।
ਮਿਲ ਮਿਲ ਚੋਟਾਂ ਮਾਰਦਾ, ਘਰ ਨੂੰ ਲਾਂਦਾ ਸੰਨ੍ਹ।
ਪਿਛੇ ਪਿਆ ਅਸਾਂ ਦੇ, ਡਾਢਾ ਹੈ ਹਥ ਧੇ।
ਨਾ ਕੁਝ ਚਾਰਾ ਅਸਾਂ ਦਾ, ਅੱਲਾ ਕਰੇ ਸੁ ਹੋ।
ਲਿਖੀ ਕਲਮ ਨ ਮੋੜੀਏ, ਫਰੇ ਕੌਣ ਕਜ਼ਾ।
ਜੋ ਕੁਝ ਚਾਹੇ ਸੋ ਕਰੇ, ਜੇਹੜੀ ਰਬ ਰਜ਼ਾ।
ਦਮ ਮਾਰਨ ਦੀ ਜਾ ਨ, ਕੋਈ ਡਾਢੇ ਅਗੇ ਮੂਲ।
ਉਸ ਬਿਨ ਕਿਸ ਨੂੰ ਆਖੀਏ, ਦਿਲ ਦਾ ਗੁੱਝਾ ਸੂਲ।
ਮੈਂ ਡਰਦਾ ਗੱਲ ਨ ਆਖਦਾ, ਮਤ ਮਾਰਨ ਉਲਮਾ।
ਏਸੇ ਕਾਰਨ ਰਖਿਆ, ਫਰਦਾ ਭੇਦ ਛੁਪਾ।

ਮਸਲਿਆਂ ਨੂੰ ਪੰਜਾਬੀ ਵਾਰਤਕ ਵਿੱਚ ਵਰਨਨ ਕੀਤਾ ਗਿਆ ਹੈ।

ਕਸਬ ਨਾਮਾ ਬਾਛਿੰਦਗਾਨ ਅਤੇ ਕਸਬ ਨਾਮਾ ਹਜਾਮਾਂ ਆਪ ਨੇ ਦੋ ਸ਼ਾਗਿਰਦਾਂ ਦੀ ਫਰਮਾਇਸ਼ ਉਤੇ ਲਿਖੇ। ਕਸਬ ਨਾਮ ਬਾਫ਼ਿੰਦਗਾਨ ਦੇ ਲਿਖਣ ਦਾ ਕਾਰਨ ਆਪ ਇਉਂ ਲਿਖਦੇ ਹਨ:-

ਸ਼ਾਗਿਰਦਾਂ ਥੀਂ ਮਜਲਸ ਅੰਦਰ, ਦੋ ਦਸੋਂਦੀ ਬਹਿੰਦੇ।
ਕਸਬ ਨਾਮੇਂ ਦੀਆਂ ਤਸਨੀਫ਼ਾ ਨੂੰ, ਕਦੀ ਕਦਾਈਂ ਕਹਿੰਦੇ।
ਇਕ ਮੁਲਾਂ ਦਸੋਂਦੀ ਨੂਰੀ, ਉਲਮਾਵਾਂ ਦਾ ਖਾਦਮ।
ਫ਼ਕਰਾਵਾਂ ਦੀ ਖਿਦਮਤ ਕਰਦਾ, ਨੇਕ ਖੁਦਾ ਦਾ ਆਦਮ।
ਇਕ ਦਸੋਂਦੀ ਹਜਾਮ ਅਸਾਡਾ, ਖਿਦਮਤਗਾਰ ਕਦੀਮੀ।
ਕਿਤਨੀ ਮੁਦਤ ਖਿਦਮਤ ਅੰਦਰ,ਕੀਤੀ ਓਸ ਨਦੀਮੀ।
ਜਾਂ ਇਹ ਸ਼ੇਹਰ ਗੁਨਨ ਮੈਂ ਬੈਠਾ, ਖਡੀ ਜਾ ਬਣਾਈ।
ਦੋਵੇਂ ਪੈਰ ਫਿਕਰ ਵਿਚ ਫਾਥੇ, ਦਿਲ ਨੇ ਊਂਧੀ ਪਾਈ।
ਗੰਢ ੨ ਧਾਗੇ ਅਕਲ ਫਿਕਰ ਦੇ, ਖਾਸਾ ਸ਼ੇਹਰ ਬਣਾਇਆ।
ਲਾਈ ਪਾਣ ਬਰਾਬਰ ਉਸ ਨੂੰ, ਤੇਲ ਨ ਬਹੁਤਾ ਲਾਇਆ।
ਸੂਤਰ ਅਠਸੀ ਸਤਸੀ ਦੇ ਵਿੱਚ, ਚੌਂਸੀ ਨਾ ਵਗਾਈ।
ਬਹੁਤ ਕਾਰੀਗਰ ਵੇਖਣ ਆਏ, ਜਾਂ ਮੈਂ ਤਾਣੀ ਲਾਈ।
ਜਾਂ ਗਰਦਾਨਕ ਫੇਰ ਅਕਲ ਦੀ, ਪੇਚ ਤੁਰੇ ਤੇ ਪਾਇਆ।
ਨਾਲ ਹੋਸ਼ ਦੇ ਨਲੀ ਵਗਾਈ, ਹੱਥਾ ਈ ਹਥ ਆਇਆ।

ਮਾਲੂਮ ਹੁੰਦਾ ਹੈ ਕਿ ਬਾਰਾਂ ਮਾਹ ਆਪ ਨੇ ਕਿਸੇ ਮਿੱਤ੍ਰ ਮਹਿਤਾਬ ਨਾਮੀ ਦੀ ਯਾਦ ਵਿਚ ਲਿਖੇ ਹਨ। ਇਕ ਥਾਂ ਫ਼ਰਮਾਂਦੇ ਹਨ:-

ਕੋਈ ਆਖੇ ਜਾ ਮਹਿਤਾਬ ਨੂੰ, ਕੀ ਕੀਤੋ ਫ਼ਰਦ ਬੇਤਾਬ ਨੂੰ।
ਤੇਰੀ ਤਬਾ ਬਗੈਰ ਨ ਤਾਬ ਹੈ, ਦੇਹੁੰ ਸੁਖ ਨ ਰਾਤੀਂਂ ਖ਼ਾਬ ਹੈ।
ਹੁਣ ਕੀਕਰ ਮਿਲਸਾਂ ਜਾਇਰੇ ,ਮੈਨੂੰ ਤਾਕਤ ਨਹੀਂ ਰਫ਼ਤਾਰ ਦੀ।