ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੬)


ਜਾ ਸਕਦਾ, ਪਰ ਕਿਆਸ ਦਸਦਾ ਹੈ ਕਿ ਆਪ ਦੀ ਪੈਦਾਇਸ਼ ਸਨ ੧੧੫੦ ਹਿ: ਮੁਤਾਬਕ ੧੭੩੮ ਈਸਵੀ ਦੇ ਲਾਗੇ ਦੀ ਹੈ। ਆਪ ਆਪਣੇ ਪਿਤਾ ਦਾ ਨਾਉਂ ਸੱਯਦ ਸ਼ਾਹ ਦਸਦੇ ਹਨ:-

"ਬਿਨਾਂ ਅਮਲ ਦੇ ਨਹੀਂ ਨਜਾਤ ਤੇਰੀ,
ਪਿਆ ਮਰੇਗਾ ਕੁਤਬ ਦਿਆ ਬੇਟਿਆ ਓ?"

ਵਾਰਸ ਸ਼ਾਹ ਨੇ ਆਪਣੇ ਆਪ ਨੂੰ ਜੰਡਿਆਲੇ ਦਾ ਵਸਨੀਕ ਤੇ ਮੌਲਵੀ ਗੁਲਾਮ ਮਹੱਯੂਦੀਨ ਮਖਦੂਮ ਕਸੂਰੀ ਦਾ ਸ਼ਾਗਿਰਦ ਦਸਿਆ ਹੈ। ਉਹ ਲਿਖਦੇ ਹਨ:-

ਵਾਰਸ ਸ਼ਾਹ ਵਸਨੀਕ ਜੰਡਿਆਲੜੇ ਦਾ,
ਤੇ ਸ਼ਾਗਿਰਦ ਮਖਦੂਮ ਕਸੂਰ ਦਾ ਏ।

ਜੰਡਿਆਲੇ ਦਾ ਜ਼ਿਕਰ ਇਕ ਹੋਰ ਥਾਂ ਵੀ ਕਰਦੇ ਹਨ:-

ਅਹਿਮਦ ਸ਼ਾਹ ਅਜ਼ ਗੈਬ ਬੀ ਆਣ ਪਹੁਤਾ,
ਰੱਬ ਰਖ ਜੰਡਿਆਲੇ ਨੂੰ ਲੈਸੀਆਂ ਨੀ।

ਪੰਡਤ ਰਾਮ ਸਰਨ ਦਾਸ ਸਾਹਿਬ ਵਲ ਲਾਹੌਰ ਦੀ ਖੋਜ ਹੈ, ਕਿ ਆਪ ਦਾ ਦਾ ਜਨਮ ਪਿੰਡ ਡੱਬੀ ਪੁਰ ਤਹਿਸੀਲ ਕਸੂਰ ਵਿੱਚ ਹੋਇਆ ਤੇ ਉਥੇ ਹੀ ਆਪ ਪਲੇ ਪੋਸੇ ਤੇ ਉਪੰਤ ਜੰਡਿਆਲਾ ਸ਼ੇਰ ਖਾਂ ਵਿਚ ਆਪਣੇ ਪਿਤਾ ਨਾਲ ਆ ਗਏ। ਅਤੇ ਉਥੇ ਹੀ ਰਹਿਣ ਸਹਿਣ ਲਗ ਪਏ।

ਮੁਢਲੀ ਵਿਦਿਆ-ਵਾਰਸ ਸ਼ਾਹ ਨੇ ਮੁਢਲੀ ਵਿਦਿਆ ਆਪਣੇ ਪਿੰਡ ਦੇ ਮੌਲਵੀ ਸਾਹਿਬ ਤੋਂ ਹੀ ਪ੍ਰਾਪਤ ਕੀਤੀ। ਓਸ ਵੇਲੇ ਦਾ ਇਕ ਵਾਕਿਆ ਬਿਆਨ ਕੀਤਾ ਜਾਂਦਾ ਹੈ ਕਿ ਆਪ ਜੋ ਕੁਝ ਮੌਲਵੀ ਸਾਹਿਬ ਤੋਂ ਪੜ੍ਹਦੇ ਸਨ ਉਹ ਬਹੁਤ ਵਾਰੀ ਉਨਾਂ ਨੂੰ ਭੁਲ ਜਾਂਦਾ ਸੀ। ਮੌਲਵੀ ਸਾਹਿਬ ਦੀ ਰੋਜ਼ ਰੋਜ਼ ਦੀ ਮਾਰ ਤੋਂ ਤੰਗ ਆਕੇ ਇਕ ਦਿਨ ਘਰੋਂ ਨਸ ਟੁਰੇ ਅਤੇ ਇਕ ਉਜਾੜ ਥਾਂ ਰਾਤ ਜਾ ਸੁੱਤੇ। ਸੁੱਤੇ ਪਏ ਸਨ, ਕਿ ਇਕ ਦਰਵੇਸ਼ ਨੇ ਆ ਜਗਾਇਆ ਅਰ ਪੁਛਿਆ ਕਿ ਤੂੰ ਕੌਣ ਹੈਂ? ਆਪ ਨੇ ਸਾਫ਼ ੨ ਦੱਸ ਦਿਤਾ ਕਿ ਮੈਂ ਫਲਾਣੇ ਦਾ ਪੁਤ੍ਰ ਹਾਂ, ਫਲਾਣੇ ਮੌਲਵੀ ਸਾਹਿਬ ਪਾਸੋਂ ਪੜ੍ਹਦਾ ਹਾਂ,ਸਬਕੇ ਯਾਦ ਨਹੀਂ ਹੁੰਦਾ, ਇਸ ਵਾਸਤੇ ਮੌਲਵੀ ਦੀ ਮਾਰ ਅਤੇ ਝਿੜਕਾਂ ਤੋਂ ਤੰਗ ਆ ਕੇ ਘਰੋਂ ਨਸ ਆਇਆਂ ਹਾਂ। ਉਸ ਪੀਰ ਮਰਦ ਨੇ ਆਪ ਵਾਸਤੇ ਦੁਆ ਕੀਤੀ ਅਰ ਆਪ ਦੇ ਸਿਰ ਤੇ ਹਥ ਫੇਰ ਕਿਹਾ ਕਿ ਹੁਣ ਘਰ ਨੂੰ ਮੁੜ ਜਾ, ਅਗੋਂ ਤੈਨੂੰ ਸਬਕ ਕਦੀ ਨਾ ਭੁੱਲੇਗਾ। ਆਪ ਸਵੇਰ ਸਾਰ ਹੀ ਘਰ ਨੂੰ ਮੁੜ ਆਏ ਅਰ ਮਾਪਿਆਂ ਨੂੰ ਜੋ ਆਪ ਦੇ ਚਲੇ ਜਾਣ ਅਰ ਰਾਤ ਦੀ ਗ਼ੈਰ ਹਾਜ਼ਰੀ ਤੋਂ ਸਖਤ ਦੁਖੀ ਸਨ, ਸਾਰੀ ਵਿਥਿਆ ਆਖ ਸੁਣਾਈ।

ਉੱਚ ਵਿਦਿਆ-ਮੁਢਲੀ ਵਿਦਿਆ ਪੂਰੀ ਕਰਨ ਤੋਂ ਪਿਛੋਂ ਆਪ ਉੱਚੀ ਵਿਦਿਆ ਦੀ ਪ੍ਰਾਪਤੀ ਵਾਸਤੇ ਕਸੂਰ ਆ ਗਏ। ਉਨ੍ਹਾਂ ਦਿਨਾਂ ਵਿਚ ਕਸੂਰ, ਲਾਹੌਰ ਤੇ ਮੁਲਤਾਨ ਵਿਚ ਵਡੇ ਵਡੇ ਵਿਦਿਆਲੇ ਕਾਇਮ ਸਨ। ਏਥੇ ਹਜ਼ਰਤ ਮੁਫ਼ਤੀ ਗ਼ੁਲਾਮ ਮੁਹੀਯੁਦੀਨ ਸਾਹਿਬ ਕਸੂਰੀ ਅਰ ਮੌਲਾਨਾ ਹਾਜੀ ਗ਼ੁਲਾਮ ਮੁਰਤਜ਼ਾ ਸਾਹਿਬ ਪਾਸੇ ਨਾ ਆਏ ਅਰ ਉਨ੍ਹਾਂ ਤੋਂ ਫਿਕਾ ਦਾ ਇਲਮ, ਇਲਮ ਹਦੀਸ ਅਤੇ ਕੁਰਾਨ ਮਜੀਦ