ਪੰਨਾ:ਪੰਜਾਬ ਦੇ ਹੀਰੇ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸਮ ਦੀ ਬਾਣੀ ਕੱਚੀ ਸਮਝੀ ਜਾਂਦੀ ਸੀ। ਬਾਬਾ ਫਰੀਦ ਦਾ ਕਲਾਮ ਭੀ ਜੋ ਗੁਰੂ ਗ੍ਰੰਥ ਸਾਹਿਬ ਵਿਚ ਚੜਿਆ ਹੋਇਆ ਹੈ, ਉਹ ਭੀ ਨਾਮ-ਰਸ ਨਾਲ ਭਿੰਨਾ ਹੋਇਆ ਹੋਣ ਕਰਕੇ ਗੁਰਬਾਣੀ ਹੀ ਸਮਝਿਆ ਜਾਂਦਾ ਹੈ।

ਬਾਬਾ ਫਰੀਦ ਦਾ ਕਲਾਮ ਤੇ ਖਾਲਸ ਸੂਫੀਆਨਾ ਸੀ, ਉਨ੍ਹਾਂ ਦੇ ਬਾਦ ਦਾਮੋਦਰ ਕਵੀ ਹੀ ਸਭ ਤੋਂ ਪਹਿਲਾ ਕਵੀ ਹੈ, ਜਿਸ ਨੇ ਅਕਬਰੀ ਅਹਿਦ ਵਿਚ ਹੀਰ ਰਾਂਝੇ ਦਾ ਕਿੱਸਾ ਲਿਖਿਆ ਅਤੇ ਉਸ ਦੇ ਅੰਤਰਗਤ ਪੰਜਾਬ ਦੇ ਉਸ ਵੇਲੇ ਦੇ ਕਲਚਰ ਦੀ ਹੁਬਹੂ ਤਸਵੀਰ ਖਿਚੀ ਹੈ। ਇਸ ਤੋਂ ਬਾਦ ਬੇਸ਼ੁਮਾਰ ਮੁਸਲਮਾਨ ਕਵੀਆਂ ਨੇ ਪੰਜਾਬੀ ਬੋਲੀ ਵਿਚ ਇਸਲਾਮੀ ਲਿਟਰੇਚਰ, ਕਿੱਸੇ ਕਹਾਣੀਆਂ ਸਗੋਂ ਇਲਮੀ ਜ਼ਖੀਰਾ ਭੀ ਤਿਆਰ ਕੀਤਾ। ਇਸ ਵਿਚ ਦਾਰੁਲਸ਼ਫ਼ਾ, ਪ੍ਰਾਣਸੁਖ, ਖੈਰਮਨੁਖ, ਹੀਰ ਰਾਂਝਾ, ਯੂਸਫ-ਜ਼ੁਲੈਖਾਂ, ਸਸੀ ਪੰਨੂੰ, ਸ਼ੀਰੀਂ ਫ਼ਰਿਹਾਦ, ਆਦਿਕ ਬੇਅੰਤ ਲਿਟਰੇਚਰ ਹੈ।

ਗੁਰੁੂ ਗੋਬਿੰਦ ਸਿੰਘ ਸਾਹਿਬ ੧੭੨੫ ਈ: ਵਿਚ ਗੱਦੀ ਤੇ ਬੈਠੇ ਤਾਂ ਉਨ੍ਹਾਂ ਨੇ ਸਿਖਾਂ ਵਿਚ ਆਰਫਾਨਾ ਤੇ ਭਗਤੀ ਭਾਵ ਦੀ ਥਾਂ ਸਿਪਾਹੀਆਨਾ ਰੰਗਤ ਭਰੀ। ਪੰਜਾਬੀ ਰਚਨਾਂ ਦਾ ਜ਼ਿਕਰ ਉਨ੍ਹਾਂ ਦੇ ਹਾਲਾਤ ਵਿਚ ਆਵੇ। ਉਨ੍ਹਾਂ ਪਾਸ ੫੨ ਕਵੀ ਸਨ ਪਰ ਪੰਜਾਬੀ ਦੇ ਦੋ ਕਵੀਆਂ ਮੰਗਲ ਅਤੇ ਬਿਹਾਰੀ ਦਾ ਨਾਮ ਟਿਮਟਿਮਾਉਂਦੇ ਚੰਗਿਆੜੇ ਵਾਂਗ ਦਿਸਦਾ ਹੈ; ਬਾਕੀ ੫੦ ਸਾਰੇ ਪੁਰਬੀ ਤੇ ਬ੍ਰਿਜ ਭਾਸ਼ਾ ਦੇ ਲਿਖਾਰੀ ਸਨ। ਇਸ ਤੋਂ ਸਾਬਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਪੰਜਾਬੀ ਬੋਲੀ ਨਾਲ ਕੋਈ ਬਹੁਤ ਗੁੜੀ ਖਿਚ ਨਹੀਂ ਸੀ। ਨਹੀਂ ਤਾਂ ਜ਼ਰੂਰ ਸੀ ਉਨ੍ਹਾਂ ਦੀ ਸਰਪ੍ਰਸਤੀ ਨਾਲ ਪੰਜਾਬ ਵਿਚ ਹੀ ਪੰਜਾਬੀ ਨੂੰ ਬਹੁਤ ਸਾਰੀ ਮਦਦ ਮਿਲ ਜਾਂਦੀ। ਗੁਰੁੂ ਗੋਬਿੰਦ ਸਿੰਘ ਸਾਹਿਬ ਦਾ ਫ਼ਾਰਸੀ ਨਾਲ ਭੀ ਪਿਆਰ ਪਾਇਆ ਜਾਂਦਾ ਹੈ, ਜੈਸਾ ਕਿ ਜ਼ਫ਼ਰਨਾਮਾ ਉਨ੍ਹਾਂ ਦੀ ਆਪਣੀ ਬਾਣੀ ਹੈ ਅਤੇ ਉਨਾਂ ਦੇ ਨਿਕਟ ਵਰਤੀ ਭਾਈ ਨੰਦ ਲਾਲ ਗੋਯਾ ਦਾ ਕਲਾਮ ਭੀ ਫਾਰਸੀ ਵਿਚ ਹੀ ਹੈ।

ਦਸਮ ਪਾਤਸ਼ਾਹ ਦੇ ਬਾਦ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਉਂਦਾ ਹੈ। ਵਾਰਸ ਸ਼ਾਹ ਨੇ ੧੧੮੦ ਹਿ: ਵਿਚ ਕਿਤਾਬ ਮੁਕਾਈ। ਉਸ ਵਿਚ ਉਸ ਨੇ ਨਾਦਰ ਸ਼ਾਹ, ਮੁਹੰਮਦ ਸ਼ਾਹ ਤੇ ਅਹਿਮਦ ਸ਼ਾਹ ਦਾ ਜ਼ਿਕਰ ਤਾਂ ਕੀਤਾ ਹੈ, ਪਰ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਕਿਤੇ ਨਹੀਂ ਲਿਆ। ਸ਼ਾਇਦ ਉਸ ਨੇ ਇਹ ਕਿਤਾਬ ਮਹਾਰਾਜ ਦੇ ਕਬਜ਼ੇ ਵਿਚ ਸ਼ੇਖੁਪੁਰਾ ਤੇ ਕਸੂਰ ਦੇ ਆਉਣ ਤੋਂ ਅਗੇਤ੍ਰੀ ਲਿਖੀ ਹੋਵੇ। ਮਹਾਰਾਜ ਦੇ ਅਹਿਦ ਵਿਚ ਹਾਸ਼ਮ, ਸੁਆਮੀਨਾਥ, ਸ਼ਾਹ ਮੁਹੰਮਦ, ਕਾਦਰਯਾਰ ਤੇ ਪਿਆਰੇ ਸਾਹਿਬ ਜ਼ਿਕਰ ਦੇ ਲਾਇਕ ਹਨ। ਇਨ੍ਹਾਂ ਵਿਚੋਂ ਹਾਸ਼ਮ ਨੂੰ ਸ਼ਾਇਦ ਸੂਫੀ ਯਾ ਸ਼ਾਇਰ ਹੋਣ ਦੇ ਖ਼ਿਆਲ ਨਾਲ ਦਰਬਾਰ ਵਿਚ ਰਸਾਈ ਮਿਲ ਗਈ ਸੀ। ਮਹਾਰਾਜ ਦੇ ਬਾਦ ਪੰਜਾਬ ਵਿਚ ਐਸ਼ ਇਸ਼ਰਤ ਅਤੇ ਲੁਟ ਮਾਰ ਦੇ ਦਿਨ ਆ ਗਏ ਅਤੇ ਇਸੇ ਦੌਰ ਵਿਚ ਪੰਜਾਬੀ ਕਵਿਤਾ ਵਿਚ ਖਿਉੜੀਆਂ ਦਾ ਅਰੰਭ ਹੋਇਆ, ਜਿਨ੍ਹਾਂ ਦਾ ਜ਼ਿਕਰ ਪੰਜਾਬੀ ਕਵਿਤਾ ਦੇ ਹਿਸੇ ਵਿਚ ਅਗੇ ਆਵੇਗਾ।

ਮਹਾਰਾਜਾ ਰਣਜੀਤ ਸਿੰਘ ਦੇ ਅਹਿਦ ਵਿਚ ਈਸਾਈਆਂ ਦਾ ਆਉਣ ਜਾਣ ਸ਼ੁਰੂ ਹੋ ਚੁੱਕਾ ਸੀ, ਉਨ੍ਹਾਂ ਨੇ ਪੰਜਾਬੀ ਲਿਟਰੇਚਰ ਨੂੰ ਰੋਮਨ ਅੱਖਰਾਂ ਵਿਚ ਲਿਆਉਣ

-੧੨-