ਸਮੱਗਰੀ 'ਤੇ ਜਾਓ

ਪੰਨਾ:ਪੰਜਾਬ ਦੇ ਹੀਰੇ.pdf/36

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪੰਜਾਬੀ ਦੀ ਕੇਂਦ੍ਰੀ ਬੋਲੀ ਕਿਹੜੀ ਸਮਝੀ ਜਾਵੇ ਅਤੇ ਕਿਨ੍ਹਾਂ ਅਖਰਾਂ ਵਿਚ ਲਿਖ ਜਾਵੇ? ਪੰਜਾਬ ਪੰਜਾਂ ਦਰਿਆਵਾਂ-ਸਤਲੁਜ, ਬਿਆਸ, ਰਾਵੀ, ਝਨਾਂ ਤੇ ਜੇਹਲਮ, ਪੰਜਾਂ ਬਾਰਾਂ-ਅਰਥਾਤ ਸਾਂਦਲ ਬਾਰ (ਸ਼ੇਖੂਪੁਰਾ-ਲਾਇਲਪੁਰ), ਨੀਲੀ ਬਾਰ (ਪਾਕਪਟਨ ਆਦਿਕ), ਗੰਜੀਬਾਰ (ਮਿੰਟਗੁਮਰੀ ਆਦਿਕ), ਕਰਾਨਾ ਬਾਰ (ਝੰਗ ਆਦਿਕ} ਅਤੇ ਥਲ ਬਾਰ (ਸਿੰਧ ਆਦਿਕ) ਅਤੇ ਬਹੁਤ ਕਰ ਕੇ ਪੰਜਾਂ ਬੋਲੀਆਂ ਮਾਝੀ (ਲਾਹੌਰ ਅੰਮ੍ਰਿਤਸਰ), ਪੋਠੋਹਾਰੀ (ਗੁਜਰਾਤ ਜੇਹਲਮ ਆਦਿਕ), ਮਲਵਈ (ਪਟਿਆਲਾ ਫ਼ੀਰੋਜ਼ਪੁਰ ਆਦਿਕ) ਦੁਆਬੀ (ਜਾਲੰਧਰ ਹੁਸ਼ਿਆਰਪੁਰ ਆਦਿਕ) ਅਤੇ ਮੁਲਤਾਨੀ (ਮੁਲਤਾਨ ਬਹਾਵਲ ਪੁਰ ਮੁਜ਼ਫਰ ਗੜ੍ਹ ਆਦਿਕ) ਦਾ ਮਿਲਗੋਭਾ ਹੈ। ਜਿਸ ਤਰ੍ਹਾਂ ਦਰਿਆਵਾਂ ਵਿਚ ਰਾਵੀ ਵਿਚਕਾਰ ਹੈ, ਇਸੇ ਤਰ੍ਹਾਂ ਬਾਰਾਂ ਵਿਚੋਂ ਸਾਂਦਲ ਬਾਰ ਅਰ ਬੋਲੀਆਂ ਵਿਚੋਂ ਮਾਝੀ ਬੋਲੀ ਦਰਮਿਆਨ ਵਿਚ ਹੈ। ਅਰ ਇਹ ਇਕ ਕੁਦਰਤੀ ਜਿਹੀ ਵੰਡ ਹੈ ਜੋ ਜ਼ਬਾਨ ਦੀ ਮਰਕਜ਼ੀਅਤ ਦਾ ਫੈਸਲਾ ਕਰਦੀ ਹੈ। ਬੋਲੀ ਹਮੇਸ਼ਾ ਕੇਂਦਰ ਦੀ ਪਰਵਾਨ ਹੁੰਦੀ ਹੈ ਅਰ ਇਸ ਲਿਹਾਜ਼ ਨਾਲ ਲਾਹੌਰ ਅੰਮ੍ਰਿਤਸਰ ਹੀ ਕੇਂਦ੍ਰੀ ਟਿਕਾਣੇ ਹਨ। ਇਹ ਸ਼ਹਿਰ ਨਾ ਕੇਵਲ ਕੇਂਦ੍ਰ ਵਿਚ ਹਨ ਸਗੋਂ ਇਕ ਰਾਜਸੀ ਸਦਰ ਮੁਕਾਮ ਤੇ ਦੂਜਾ ਤਜਾਰਤੀ ਸਦਰ ਮੁਕਾਮ ਹੈ ਅਤੇ ਇਕ ਦੂਸਰੇ ਦੇ ਲਾਗੇ ਲਾਗੇ ਹਨ। ਲਾਹੌਰ ਸਾਰੇ ਪੰਜਾਬ ਦੀ ਰਾਜਧਾਨੀ ਦਾ ਮੁਕਾਮ ਹੈ। ਇਥੇ ਲਾਟ ਸਾਹਿਬ, ਹਾਈ ਕੋਰਟ ਅਤੇ ਬੇਸ਼ੁਮਾਰ ਕਾਲਜ ਤੇ ਵਿਦਿਆਲੇ ਹਨ। ਇਸ ਤਰਾਂ ਅੰਮ੍ਰਿਤਸਰ ਅਨਾਜ ਤੇ ਕਪੜੇ ਦੀ ਇਕ ਭਾਰੀ ਮੰਡੀ ਤੋਂ ਸਿਵਾਇ ਦੂਰ ਦੂਰ ਤੋਂ ਆਉਣ ਵਾਲੇ ਯਾਤਰੂਆਂ ਦਾ ਇਕ ਪ੍ਰਸਿਧ ਦਰਬਾਰ ਸਾਹਿਬ ਹੈ। ਜਿਨ੍ਹਾਂ ਟਿਕਾਣਿਆਂ ਉੱਤੇ ਪੰਜਾਬ ਦੇ ਹਰ ਹਿੱਸੇ ਤੋਂ ਲੋਕਾਂ ਨੂੰ ਆ ਕੇ ਇਕੱਠੇ ਹੋਣ ਦਾ ਮੌਕਾ ਮਿਲਦਾ ਹੈ, ਉਨ੍ਹਾਂ ਨੂੰ ਆਪੋ ਵਿਚ ਮਿਲ ਕੇ ਖ਼ਿਆਲਾਂ ਤੇ ਲਫ਼ਜ਼ਾਂ ਦਾ ਵਟਾਂਦਰਾ ਕਰਨ ਦਾ ਭਾਰਾ ਵਾਹ ਪੈਂਦਾ ਹੈ। ਲਾਹੌਰ ਵਿਚ ਹਾਈ ਕੋਰਟ ਦੇ ਸਬੱਬ ਦੂਰ ਦੂਰ ਤੋਂ ਅਪੀਲਾਂ ਵਾਲਿਆਂ ਨੂੰ, ਵਡੇ ਵਡੇ ਡਿਗਰੀ ਕਾਲਜ ਹੋਣ ਕਰਕੇ ਤੇ ਕੇਂਦਰੀ ਯੂਨੀਵਰਸਿਟੀ ਕਰਕੇ ਹਰ ਜ਼ਿਲੇ ਵਿਚੋਂ ਸਰਕਾਰੀ ਅਫਸਰਾਂ ਦੇ ਬੱਚਿਆਂ ਨੂੰ, ਅਤੇ ਪੰਜਾਬ ਦੀ ਕਾਨੂੰਨੀ ਕੌਂਸਲ ਕਰਕੇ ਅਸੰਬਲੀ ਦੇ ਸਾਰੇ ਮੈਂਬਰਾਂ ਨੂੰ ਇਸ ਭਾਰੇ ਸ਼ਹਿਰ ਵਿਚ ਇਕੱਠਿਆਂ ਹੋਣਾ ਪੈਂਦਾ ਹੈ। ਦਫਤਰਾਂ ਵਿਚ ਬਾਹਰੋਂ ਆਈ ਬਾਬੂ ਕਲਾਸ ਵੀ ਇਥੇ ਹੀ ਆ ਵਸੀ ਹੈ, ਇਸ ਲਈ ਲਾਹੌਰ ਨੂੰ ਹੀ ਮਰਕਜ਼ ਦਾ ਦਰਜਾ ਆਪਣੇ ਆਪ ਮਿਲ ਗਿਆ ਹੈ। ਅੰਮ੍ਰਿਤਸਰ ਵਿਚ ਭੀ ਦੂਰ ਦੂਰ ਤੋਂ ਵਪਾਰੀ ਲੋਕ ਮਾਲ ਖਰੀਦਣ ਵਾਸਤੇ ਆਉਂਦੇ ਹਨ, ਉਨ੍ਹਾਂ ਨੂੰ ਇਥੋਂ ਦੇ ਵਸਨੀਕਾਂ ਪਾਸੋਂ ਕੁਝ ਸਮਝਣਾ ਪੈਂਦਾ ਹੈ ਕੁਝ ਸਮਝਾਣਾ ਪੈਂਦਾ ਹੈ, ਅੰਮ੍ਰਿਤਸਰ ਦੇ ਸੌਦਾਗਰਾਂ ਨੂੰ ਦੂਜੇ ਸ਼ਹਿਰਾਂ ਵਿਚ ਜਾ ਕੇ ਮਾਲ ਵੇਚਣ ਤੇ ਰੁਪਯਾ ਉਗਰਾਹਣ ਵਿਚ ਕਈ ਕਈ ਦਿਨ ਰਹਿਣਾ ਪੈਂਦਾ ਹੈ, ਇਸੇ ਤਰਾਂ ਉਨ੍ਹਾ ਸ਼ਹਿਰਾਂ ਤੋਂ ਮਾਲਦਾਰ ਲੋਕਾਂ ਨੂੰ ਅੰਮ੍ਰਿਤਸਰ ਵਿਚ ਆ ਕੇ ਆੜ੍ਹਤਾਂ ਜਮਾਉਣੀਆਂ ਪੈਂਦੀਆਂ ਹਨ। ਇਨ੍ਹਾਂ ਸਾਰੀਆਂ ਸਹੂਲਤਾਂ ਨੇ ਲਾਹੌਰ ਅੰਮ੍ਰਿਤਸਰ ਨੂੰ ਇਕ ਪੱਕਾ ਅੱਡਾ ਬਣਾ ਦਿਤਾ ਹੈ ਅਤੇ ਇਨ੍ਹਾਂ ਥਾਵਾਂ ਦੀਆਂ ਬੋਲੀਆਂ ਨੂੰ ਯੂਨੀਵਰਸ (ਸਰਬ ਪ੍ਰਵਾਨਗੀ) ਦਾ ਦਰਜਾ ਦੇ ਦਿੱਤਾ ਹੈ। ਹੁਣ ਇਸ ਗਲ

-੨੮-