ਪੰਨਾ:ਪੰਜਾਬ ਦੇ ਹੀਰੇ.pdf/39

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹੁੰਚ ਗਿਆ। ਬ੍ਰਿਜ ਭਾਸ਼ਾ ਨੇ ਕਵਿਤਾ ਵਿਚ ਉਹ ਉਹ ਫੁੱਲ ਖਿੜਾਏ,ਕਿ, ਉਸ ਦਾ ਅਸਰ ਹੌਲੀ ਹੌਲੀ ਪੰਜਾਬ ਵਿਚ ਭੀ ਅੱਪੜ ਗਿਆ। ਸੂਰਦਾਸ ਤੇ ਮੀਰਾਂ ਬਾਈ ਦੇ ਭਜਨ ਪੰਜਾਬੀ ਦੇ ਹੱਡਾਂ ਵਿਚ ਰਚ ਗਏ। ਸਮੇਂ ਦੇ ਹੇਰ ਫੇਰ ਨੇ ਪੰਜਾਬੀ ਨੂੰ ਹਿੰਦੀ ਮਿਸ੍ਰਤ ਬਣਾ ਦਿਤਾ। ਸਿੱਖ ਗੁਰੂ ਸਾਹਿਬਾਨ ਦੀ ਬਾਣੀ ਅਤੇ ਭਗਤਾਂ ਦੀ ਬਾਣੀ ਤੋਂ ਇਹ ਰੰਗ ਗੁੱਝਾ ਨਹੀਂ ਰਹਿੰਦਾ। ਅਗੇ ਆ ਕੇ ਪੰਜਾਬੀ ਦੀ ਸਾਹਿੱਤ ਧਾਰਾਂ ਦੇ ਦੋ ਵਹਿਣ ਹੋ ਗਏ, ਇਕ ਬ੍ਰਿਜਭਾਸ਼ਾ ਮਿਸ੍ਤ ਤੇ ਦੂਜੀ ਅਰਬੀ ਫ਼ਾਰਸੀ ਮਿਸ੍ਤ। ਇਹ ਦੁਹਾਂ ਵਹਾਵਾਂ ਦਾ ਰੁਖ਼ ਵੱਖ ਵੱਖ ਪਾਸੇ ਨੂੰ ਜਾਂਦਾ ਹੈ।

ਪੰਜਾਬੀ ਮਿਸ੍ਰਤ ਕਾਵਿ

ਜਿਹੜੇ ਲੋਕ ਸੰਸਕ੍ਰਿਤ ਵੇਤਾ ਸਨ ਉਨ੍ਹਾਂ ਨੇ ਇਸ ਦੇ ਵਿਆਕਰਣ ਤੇ ਪਿੰਗਲ ਹਿੰਦੀ ਸੰਸਕ੍ਰਿਤ ਤੋਂ ਹੀ ਲੈ ਕੇ ਬਣਾਏ। ਉਸੇ ਅਨੁਸਾਰ ਰਸ,ਅਲੰਕਾਰ, ਨਾਇਕਾ ਭੇਦ ਆਦਿਕ ਤੋਂ ਕੰਮ ਲਿਆ। ਛੰਦ ਰਚਨਾ ਵਿਚ ਗਣ ਵਰਣ ਤੇ ਮਾਤਾ ਦੀ ਵੰਡ ਕੀਤੀ। ਇਨਾਂ ਰਸਾਂ,ਅਲੰਕਾਰਾਂ ਤੇ ਵਰਣਾਂ ਮਾਤ੍ਰਾ ਦੇ ਗਿਆਨ ਤੋਂ ਬਗੈਰ ਪੰਜਾਬ ਨੂੰ ਹਿੰਦੀ ਅਸੂਲਾਂ ਉਤੇ ਲਿਖਣਾ ਇਕ ਮਖੌਲ ਜਿਹਾ ਬਣ ਜਾਂਦਾ ਹੈ।

(੨) ਮੁਸਲਮਾਨ ਸ਼ਾਇਰਾਂ ਨੇ ਪੰਜਾਬੀ ਬੋਲੀ ਵਿਚ ਬੇ ਅੰਦਾਜ਼ਾ ਲਿਟਰੇਚਰ ਪੈਦਾ ਕੀਤਾ,ਪਰ ਉਨ੍ਹਾਂ ਦੇ ਖ਼ਿਆਲ ਦਾ ਵਹਾਉ ਅਰਬੀ ਫ਼ਾਰਸੀ ਦੇ ਅਰੂਜ਼ੀ ਇਲਮ ਵਲ ਸੀ। ਉਨ੍ਹਾਂ ਨੇ ਹਿੰਦੀ ਤੂੰ ਤੇ ਨੂੰ ਮੁਤਾਲਿਆ ਕੀਤੇ ਬਗੈਰ ਹੀ ਆਪਣੀ ਲਾਈਨ ਬਹਿਰਾਂ ਦੇ ਸਿਰ ਤੇ ਚਲਾ ਦਿੱਤੀ। ਜੇ ਇਸ ਵੇਲੇ ਦੋਹਾਂ ਰਾਹਾਂ ਦੇ ਵਿਦਵਾਨ ਕਵੀਆਂ ਨੂੰ ਆਪੋ ਵਿਚ ਬੈਠ ਕੇ ਸਮਝਣ ਸਮਝਾਣ ਲਈ ਕਿਹਾ ਜਾਵੇ,ਤਦ ਨਾ ਤਾਂ ਛੇਤੀ ਨਾਲ ਸਮਝ ਪਏਗੀ ਅਤੇ ਨਾ ਹੀ ਕੋਈ ਇਕ ਦੂਸਰੇ ਦੇ ਤ੍ਰੀਕੇ ਨੂੰ ਆਪਣੇ ਸੰਘ ਵਿਚ ਉਤਾਰਨ ਲਈ ਤਿਆਰ ਹੋਵੇਗਾ। ਜਿਸ ਤਰਾਂ ਉਰਦੂ ਹਿੰਦੀ ਵਿਚ ਪੂਰਬ ਪੱਛਮ ਦਾ ਪਾੜਾ ਹੈ,ਉਸੇ ਤਰ੍ਹਾਂ ਗੁਰਮੁਖੀ ਤੇ ਉਰਦੂ ਅੱਖਰਾਂ ਤੇ ਉਨ੍ਹਾਂ ਦੇ ਪਿੰਗਲ ਵਿਆਕਰਨਾਂ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਮੁਦਤ ਤੋਂ ਚਲਾ ਆ ਰਿਹਾ ਹੈ। ਇਨ੍ਹਾਂ ਦੁਹਾਂ ਫ਼ਰਕਾਂ ਨੂੰ ਮਿਟਾਉਣਾ ਆਸਾਨ ਕੰਮ ਨਹੀਂ। ਦੋਹਾਂ ਖ਼ਿਆਲਾਂ ਦੇ ਵਿਦਵਾਨਾਂ ਨੂੰ ਚੋਖਾ ਚਿਰ ਸਾਂਝੀ ਕਾਨਫਰੰਸ ਕਰਨ ਦੀ ਬੜੀ ਭਾਰੀ ਲੋੜ ਹੈ।

ਨਵੀਨ ਸ਼ਾਇਰੀ

ਪਿੰਗਲ ਤੇ ਅਰੂਜ ਭਾਵੇਂ ਤੁਰੇ ਰਹਿਣ ਯਾ ਖਲੋ ਜਾਣ,ਆਪੋ ਵਿਚ ਸਮਝੌਤਾ ਕਰਨ ਯਾ ਨਾ ਕਰਨ, ਪਰ ਜ਼ਮਾਨੇ ਨੇ ਕਦੇ ਨਹੀਂ ਖਲੋਣਾ ਅਸੀਂ ਹਾਲੇ ਇਨ੍ਹਾਂ ਮੁਸ਼ਕਲਾਂ ਨੂੰ ਹਲ ਕਰਨ ਦੇ ਰਸਤੇ ਹੀ ਸੋਚ ਰਹੇ ਸਾਂ,ਕਿ ਜ਼ਮਾਨੇ ਨੇ ਇਕ ਨਵਾਂ ਰੰਗ ਪੈਦਾ ਕਰ ਦਿਤਾ ਹੈ। ਉਹ ਰੰਗ ਨਾ ਆਪਣੇ ਗਲ ਪਿੰਗਲ ਦੀਆਂ ਪਾਬੰਦੀਆਂ ਪਾਉਣ ਨੂੰ ਤਿਆਰ ਜਾਪਦਾ ਹੈ,ਤੇ ਨਾ ਅਰੂਜ਼ ਦੇ ਬੰਧਨਾਂ ਨੂੰ ਮੰਨਦਾ ਹੈ। ਉਨ੍ਹਾਂ ਨੇ

--

੩੧