ਪੰਨਾ:ਪੰਜਾਬ ਦੇ ਹੀਰੇ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਸਰ ਅਤੇ ਨਜ਼ਮ ਦੁਹਾਂ ਦੇ ਵਿਚਕਾਰ ਇਕ ਬੇ ਵਜ਼ਨ ਤੇ ਬੈਕਾਫ਼ੀਆ ਸ਼ਾਇਰੀ ਲਿਖਣੀ ਅਰੰਭ ਦਿੱਤੀ ਹੈ। ਇਸ ਨਵੀਂ ਸ਼ਾਇਰੀ ਦਾ ਬੀਜ ਅੰਗ੍ਰੇਜ਼ੀ ਦੀ ਬਲੈਕ ਵਰਸ ਤੋਂ ਉਧਾਰਾ ਲੀਤਾ ਗਿਆ ਹੈ। ਇਸ ਦਾ ਪਹਿਲਾ ਮੋਢੀ ਪ੍ਰੋਫ਼ੈਸਰ ਪੂਰਨ ਸਿੰਘ ਤੇ ਉਸ ਦੇ ਪੈਰੋਕਾਰ ਡਾਕਟਰ ਦੀਵਾਨ ਸਿੰਘ, ਪ੍ਰੋਫ਼ੈਸਰ ਮੋਹਣ ਸਿੰਘ, ਡਾਕਟਰ ਮੋਹਨ ਸਿੰਘ ਦੀਵਾਨਾ,ਅਤੇ ਪ੍ਰੋਫ਼ੈਸਰ ਗੋਪਾਲ ਸਿੰਘ ਦਰਦੀ'ਜੈਸੇ ਸਕਾਲਰ ਹਨ। ਇਸ ਸ਼ਾਇਰੀ ਨੂੰ ਭੀ ਹੁਣ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ; ਕਿਉਂਕਿ ਇਨਾਂ ਵਿਚ ਜਜ਼ਬਾਤੀ ਤਸਵੀਰ ਛੇਤੀ ਤਿਆਰ ਹੋ ਸਕਦੀ ਹੈ ਤੇ ਕਾਫ਼ੀਆਂ ਰਦੀਫ਼ਾਂ ਦੀ ਢੂੰਡ ਭਾਲ ਲਈ ਕੀਮਤੀ ਵਕਤ ਦੀ ਬਰਬਾਦੀ ਸਮਝਿਆ ਜਾਂਦਾ ਹੈ। ਹੋ ਸਕਦਾ ਹੈ ਕਿ ਇਸ ਨਵੀਂ ਬੁਟੀ ਦੀਆਂ ਜੜਾਂ ਭੀ ਸੁੱਕੀ ਧਰਤੀ ਤੇ ਹੀ ਖਿਲਰ ਜਾਣ ਤੇ ਦੁਨੀਆਂ ਨੂੰ ਪੱਛਮ ਤੋਂ ਆਏ ਖ਼ਿਆਲਾਂ ਦਾ ਸੁਆਦ ਪੰਜਾਬੀ ਬੋਲੀ ਵਿਚ ਮਿਲ ਜਾਵੇ,ਜਿਸ ਤਰਾਂ ਕਿ ਗੁਰਮੁਖੀ ਉਰਦੂ ਅੱਖਰਾਂ ਦੇ ਥਾਂ ਤੇ ਰੋਮਨ ਅੱਖਰਾਂ ਦਾ ਖ਼ਿਆਲ ਜੜ ਪਕੜ ਰਿਹਾ ਹੈ।

ਇਨ੍ਹਾਂ ਨਵੇਂ ਖ਼ਿਆਲਾਂ ਦੀ ਕਵਿਤਾ ਨੂੰ ਜੋ ਮਕਬੂਲੀਅਤ ਮਿਲ ਰਹੀ ਹੈ,ਉਸ ਦੇ ਦੋ ਕਾਰਣ ਹਨ। ਇਕ ਇਹ ਕਿ ਪਹਿਲੀ ਹਿੰਦੀ ਕਵਿਤਾ ਵਿਚ ਇਸਤ੍ਰੀ ਵਲੋਂ ਮਰਦ ਵਲ ਪ੍ਰੇਮ ਦਰਸਾਇਆ ਜਾਂਦਾ ਸੀ ਅਤੇ ਫ਼ਾਰਸੀ ਉਰਦੂ ਯਾ ਉਰਦੂ ਫਾਰਸੀ ਨੁਮਾ ਪੰਜਾਬੀ ਵਿਚ ਮਰਦ ਵਲੋਂ ਮਰਦ ਵਲ ਪ੍ਰੇਮ ਦੀ ਖਿਚ ਪੈਂਦੀ ਸੀ ਪਰ ਮਗਰਬੀ ਸ਼ਾਇਰੀ ਵਿਚ ਮਰਦ ਵਲੋਂ ਔਰਤ ਨਾਲ ਪ੍ਰੇਮ ਜ਼ਾਹਰ ਕੀਤਾ ਜਾਂਦਾ ਹੈ,ਅਤੇ ਇਹ ਪ੍ਰੇਮ ਕੁਦਰਤ ਦੀ ਰੁਚੀ ਦੇ ਐਨ ਮੁਤਾਬਕ ਭੀ ਹੈ। ਦੂਸਰਾ ਕਾਰਣ ਹਿੰਦੁ-ਸਤਾਨ ਵਿਚ ਅੰਗ੍ਰੇਜ਼ੀ ਵਿਦਯਾ ਦਾ ਗੜਾਨ ਆਲਮਗੀਰ ਹੁੰਦਾ ਜਾਂਦਾ ਹੈ। ਅੰਗ੍ਰੇਜ਼ੀ ਦੇ ਵਿਦਵਾਨ ਸਾਡੇ ਢਿੱਲੜ ਕਵੀਆਂ ਵਾਂਗ ਇਕੋ ਟਿਕਾਣੇ ਤੇ ਬੈਠੇ ਨਹੀਂ ਰਹਿੰਦੇ ਸਗੋਂ ਇੰਗਲੈਂਡ, ਫ਼ਰਾਂਸ, ਜਰਮਨ, ਅਮ੍ਰੀਕਾ ਦੇ ਮੈਗਜ਼ੀਨਾਂ ਤੇ ਕਿਤਾਬਾਂ ਵਿਚੋਂ ਨਵੇਂ ਤੋਂ ਨਵੇਂ ਖ਼ਿਆਲਾਂ ਦੀ ਪ੍ਰੇਰਣਾ ਲੈ ਲੈ ਕੇ ਪੜੇ ਲਿਖੇ ਵਿਦਵਾਨਾਂ ਦੇ ਸਾਹਮਣੇ ਆਪਣੀ ਦੇਸੀ ਬੋਲੀ ਵਿਚ ਪੇਸ਼ ਕਰਨ ਲਗ ਪਏ ਹਨ। ਇਨ੍ਹਾਂ ਨਵੇਂ ਖ਼ਿਆਲਾਂ ਦੇ ਅੰਦਰ ਕੇਵਲ ਇਸ਼ਕੀਆ ਜਜ਼ਬਾ ਹੀ ਨਹੀਂ ਹੁੰਦਾ, ਸਗੋਂ ਮਨੁਖ ਤੀਵੀਂ ਦਾ ਕੁਦਰਤੀ ਪਿਆਰ,ਕੁਦਰਤ ਦੇ ਨਜ਼ਾਰੇ,ਦਰਯਾਵਾਂ, ਪਰਬਤਾਂ,ਸੀਨਰੀਆਂ ਆਦਿਕ ਦੇ,ਸਮਾਜ ਵਿਚ ਪਿਆਰ ਤੇ ਉਚਿਆਂ ਹੋਣ ਦੇ ਜਜ਼ਬੇ ਅਤੇ ਮਨੁੱਖਤਾ ਦਾ ਹੋਰਨਾਂ ਦੇ ਕੰਮ ਆਉਣ ਦਾ ਸ਼ੌਕ ਅੰਗਿਆ ਜਾਂਦਾ ਹੈ। ਇਹੋ ਸਬਬ ਹੈ,ਕਿ ਕਾਫ਼ੀਏ ਰਦੀਫ ਦੀ ਬੰਦਸ਼ ਦੀਆਂ ਉਲਝਣਾਂ ਵਿਚ ਪੈਣ ਨਾਲੋਂ ਖ਼ਿਆਲ ਦੀ ਅਸਲੀ ਜਿੰਦ ਵਲ ਬਹੁਤਾ ਧਿਆਨ ਦਿਤਾ ਜਾਂਦਾ ਹੈ ਅਤੇ ਇਹੋ ਕਾਰਣ ਇਸ ਨਵੀਂ ਸ਼ਾਇਰੀ ਦੇ ਪਰਵਾਨ ਹੁੰਦੀ ਜਾਣ ਦਾ ਹੈ।

ਪੰਜਾਬੀ ਕਵਿਤਾ ਦੇ ਵਖ ਵਖ ਰੰਗ ਰੂਪ

ਜਿਸ ਵੇਲੇ ਕਿਸੇ ਕੌਮ ਜਾਂ ਦੇਸ਼ ਦੇ ਅੰਦਰ ਕਵਿਤਾ ਜਨਮ ਲੈਂਦੀ ਹੈ,ਤਾਂ

੩੨