(੨੦)
ਸ੍ਰੀ ਗੁਰੁ ਤੇਗ ਬਹਾਦਰ ਸਾਹਿਬ
ਪਿਤਾ ਦਾ ਨਾਂ ਗੁਰੂ ਹਰਿ ਗੋਬਿੰਦ ਸਾਹਿਬ। ਵਸਨੀਕ ਅੰਮ੍ਰਿਤਸਰ[ ਆਪ ਦਾ ਜਨਮ ੧੬੭੮ ਬਿ: ਵਿਚ ਅੰਮ੍ਰਿਤਸਰ ਹੋਇਆ। ਆਪ ਦੀ ਉਮਰ ਕੇਵਲ ਨੌਂ ਸਾਲ ਦੀ ਸੀ, ਜਦ ਆਪ ਦੀ ਸ਼ਾਦੀ (ਮਾਤਾ) ਗੁਜਰੀ ਵਸਨੀਕ ਕਰਤਾਰਪੁਰ ਨਾਲ ਹੋ ਗਈ।
ਗੁਰੂ ਹਰਿ ਕ੍ਰਿਸ਼ਨ ਜੀ ਦੇ ਚਲਾਣੇ ਪਿੱਛੋਂ ਲੋਕੀ ਘਰ ਘਰ ਅਤੇ ਚਪੇ ਚਪੇ ਤੇ ਗੁਰੂ ਬਣ ਬੈਠੇ ਅਤੇ ਬਾਬੇ ਬਕਾਲੇ ਵਿਚ ੨੨ ਆਦਮੀ ਅਜੇਹੇ ਪੈਦਾ ਹੋ ਗਏ, ਜੋ ਆਪਣੇ ਆਪ ਨੂੰ ਸਿੱਖਾਂ ਦਾ ਨੌਵਾਂ ਗੁਰੂ ਜ਼ਾਹਰ ਕਰਦੇ ਸਨ ਅਤੇ ਆਪ ਇਕ ਇਕਾਂਤ ਕੋਠੀ ਵਿਚ ਬੈਠ ਕੇ ਤਪ ਕਰ ਰਹੇ ਸਨ। ਅੰਤ ਮੱਖਣ ਸ਼ਾਹ ਨਾਮੀ ਇਕ ਸਿਖ ਨੇ ਆਪਣੀ ਭੇਟਾਂ ਰਾਹੀਂ ਪਰਖ ਕੇ ਆਪ ਨੂੰ ਪ੍ਰਗਟ ਕੀਤਾ ਅਤੇ ੮ ਵਿਸਾਖ ੧੭੨੧ ਬਿ: ਵਿਚ ਆਪ ਨੂੰ ਗੱਦੀ ਦਾ ਤਿਲਕ ਦਿਤਾ ਗਿਆ। ਦੂਰ ਦੂਰ ਤੋਂ ਆਪ ਦੇ ਸ਼ਰਧਾਲੂ ਭੇਟਾ ਆਦਿ ਲੈ ਕੇ ਆਉਣ ਲਗ ਪਏ। ਆਪ ਦੀ ਵਧਦੀ ਵਡਿਆਈ ਨੂੰ ਦਿਨੋਂ ਦਿਨ ਵੇਖ ਕੇ ਨਕਲੀ ਗੁਰੁਆਂ ਨੂੰ ਨਿਰਾਸ ਹੋਣਾ ਪਿਆ।
ਕੁਝ ਚਿਰ ਪਿਛੋਂ ਆਪ ਮਖਣ ਸ਼ਾਹ ਨੇ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਆਏ, ਪਰ ਪੁਜਾਰੀਆਂ ਨੇ ਇਸ ਖ਼ਿਆਲ ਅਨੁਸਾਰ ਕਿ ਆਪ ਕਿਧਰੇ ਕਬਜ਼ਾ ਹੀ ਨਾ ਕਰ ਲੈਣ, ਦਰਸ਼ਨੀ ਡਿਉੜੀ ਦਾ ਬੂਹਾ ਬੰਦ ਕਰ ਦਿੱਤਾ | ਆਪ ਬਹੁਤ ਉਡੀਕਦੇ ਰਹੇ ਤੇ ਅੰਤ "ਅੰਮ੍ਰਿਤਸਰੀਏਂ ਅੰਦਰ ਸੜੀਏ” ਦਾ ਸਰਾਪ ਦੇ ਕੇ ਪਿੰਡ ਵੱਲਾ ਵਿਚ ਚਲੇ ਗਏ । ਕਹਿੰਦੇ ਹਨ ਕਿ ਏਸੇ ਸਰਾਪ ਕਾਰਨ ਅੰਮ੍ਰਿਤਸਰ ਦੇ ਪੁਜਾਰੀ ਆਪਸ ਵਿਚ ਸੜਦੇ ਤੇ ਕੌਡੀ ੨ ਤੇ ਝਗੜਦੇ ਸਨ ਤੇ ਹੁਣ ਦਰਬਾਰ ਸਾਹਿਬ ਦਾ ਪ੍ਰਬੰਧ ਪੁਜਾਰੀਆਂ ਦੇ ਹਥਾਂ ਵਿਚ ਨਹੀਂ ਰਿਹਾ।
ਇਸ ਤੋਂ ਪਿਛੋਂ ਆਪ ਕਈ ਥਾਵਾਂ ਤੇ ਸੈਰ ਲਈ ਤਸ਼ਰੀਫ ਲੈ ਗਏ ਅਤੇ ਜਦ ਪਟਣੇ ਪੁਜੇ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ।
੧੭੩੩ ਵਿਚ ਹਿੰਦੂ ਧਰਮ ਦੀ ਰਖਿਆਂ ਦੇ ਜੁਰਮ ਵਿਚ ਆਪ ਬਾਦਸ਼ਾਹ ਦੇ ਹੁਕਮ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਅਤੇ ਸ਼ਹੀਦ ਹੋ ਗਏ।
ਆਪ ਦੇ ਵੈਰਾਗ ਭਰੇ ਸ਼ਬਦ ਨਾਵੇਂ ਮਹਿਲ ਦੇ ਸ਼ਬਦ ਤੇ ਸਲੋਕ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ:-
ਬਿਰਧ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨ
ਕਹੁ ਨਾਨਕ ਨਰ ਬਾਵਰੇ ਕਿਉ ਨ ਭਜੋ ਭਗਵਾਨ
ਧਨੁ ਦਾਰਾ ਸੰਪਤਿ ਸਗਲ ਜਿਨਿ ਅਪਨੀ ਕਰਿ ਮਾਨਿ
ਇਨ ਮੈ ਕਛੁ ਸੰਗੀ ਨਹੀ ਨਾਨਕ ਸਾਚੀ ਜਾਨਿ
ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥ
ਤਨੁ ਧਨੁ ਜਿਹ ਤੋ ਕਉ ਦੀਓ ਤਾਸਿਉ ਨੇਹੁ ਨ ਕੀਨ
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ