ਪੰਨਾ:ਪੰਜਾਬ ਦੇ ਹੀਰੇ.pdf/96

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੩੪)

ਜਿਸ ਤਰ੍ਹਾਂ ਸੀਤਾ ਰਾਮ ਵਿੱਚ ਸੀਤਾ ਦਾ ਨਾਂ ਅਤੇ ਰਾਧੇ ਕ੍ਰਿਸ਼ਨ ਵਿੱਚ ਰਾਧਾਂ ਦਾ ਨਾਂ ਕ੍ਰਿਸ਼ਨ ਨਾਲੋਂ ਪਹਿਲੋਂ ਆਉਂਦਾ ਹੈ ਇਸੇ ਤਰ੍ਹਾਂ ਲੋਕੀਂ ਮੇਰੇ ਨਾਂ ਨਾਲ ਪਹਿਲੋਂ ਤੇਰਾ ਨਾਂ ਲਿਆ ਕਰਨਗੇ। ਏਸੇ ਤਰ੍ਹਾਂ ਹੀ ਹੋਇਆ ਅਤੇ ਆਪ ਮਾਧੋ ਲਾਲ ਹੁਸੈਨ ਦੇ ਨਾਂ ਤੇ ਉਘੇ ਹੋ ਗਏ । ਇਹ ਨਾਂ ਏਨਾਂ ਪਰਚਲਤ ਹੋਇਆ ਕਿ ਲੋਕ ਇਸ ਨਾਂ ਨੂੰ ਕੇਵਲ ਇਕ ਪੁਰਸ਼ ਦਾ ਨਾਂ ਸਮਝਣ ਲਗ ਪਏ।

ਆਪ ਦਾ ਮਜ਼ਾਰ ਇਕ ਖਾਨਗਾਹ ਦੀ ਸ਼ਕਲ ਵਿਚ ਸ਼ਾਲਾ ਮਾਰ ਬਾਗ ਦੇ ਨੇੜੇ ਵਾਕਿਆ ਹੈ । ਇਸ ਦੇ ਤਿੰਨ ਦਰਵਾਜ਼ੇ ਹਨ। ਚੜ੍ਹਦੇ ਵਾਲਾ ਦਰਵਾਜ਼ਾ “ਸ੍ਵਰਗੀ ਬੂਹਾ' ਦੇ ਨਾਂ ਤੇ ਉਘਾ ਹੈ।

ਆਪ ਦਾ ਉਰਸ ਹਰ ਸਾਲ ਹੁੰਦਾ ਹੈ। ਪਹਿਲਾਂ ਚੰਦ੍ਰਮਾਂ ਦੇ ਹਿਸਾਬ ਨਾਲ ਸੀ ਪਰ ੧੮੬੩ ਈ: ਤੋਂ ਹਰ ਚੇਤਰ ਦੀ ਚੌਧਵੀਂ ਨੂੰ ਮੁਕਰਰ ਹੋ ਗਿਆ ਹੈ। ਦੀਵਿਆਂ ਦੀ ਰੌਸ਼ਨੀ ਨਾਲ ਮਜ਼ਾਰ ਜਗਮਗਾ ਉਠਦਾ ਹੈ। ਇਹ ਉਰਸ ਮੇਲਾ ਚਰਾਗਾਂ ਦੇ ਨਾਂ ਤੇ ਹਰ ਥਾਂ ਉਘਾ ਹੈ।

ਇਸ ਮਜ਼ਾਰ ਉਤੇ ਮੁਸਲਮਾਨ ਬਾਦਸ਼ਾਹ, ਅਤੇ ਇਸ ਪਿਛੋਂ ਸਿੱਖ ਰਾਜੇ ਬਾਕਾਇਦਾ ਆ ਕੇ ਭੇਟਾ ਚੜਾਂਦੇ ਰਹੇ।

ਸਿਖਾਂ ਦੇ ਸਮੇਂ ਵਿਚ ਏਥੇ ਬਸੰਤ ਦਾ ਸ਼ਾਹੀ ਮੇਲਾ ਲਗਿਆ ਕਰਦਾ ਸੀ । ਮਹਾਰਾਜਾ ਰਣਜੀਤ ਸਿੰਘ ਅਤੇ ਇਸ ਪਿਛੋਂ ਮਹਾਰਾਜਾ ਸ਼ੇਰ ਸਿੰਘ ਆ ਕੇ ਸੈਂਕੜੇ ਰੁਪੈ ਵੰਡਿਆ ਕਰਦੇ ਸਨ। ਆਪ ਦੇ ਮਜ਼ਾਰ ਉਥੇ ਹਰ ਸਾਲ ਬਸੰਤੀ ਗਲਾਫ਼ ਚੜ੍ਹਾਇਆਂ ਜਾਂਦਾ ਸੀ। ਮਾਧੋ ਲਾਲ ਹੁਸੈਨ ਦੇ ਚਲਾਣੇ ਪਿਛੋਂ ਆਪ ਦੇ ਸੋਲਾਂ ਖ਼ਲੀਫੇ ਹੋਏ। ਕਵਿਤਾ ਦੀ ਵੰਨਗੀ :


ਸਜਨ ਬਿਨ ਰਾਤਾਂ ਹੋਈਆਂ ਵਡੀਆਂ
ਮਾਸ ਝੜੇ ਝੜ ਪਿੰਜਰ ਹੋਇਆ ਕਣਕਣ ਹੋਈਆਂ ਹੱਡੀਆਂ
ਇਸ਼ਕ ਛੁਪਾਇਆਂ, ਛਿਪਦਾ ਨਾਹੀਂ ਬਿਹੁੰ ਤਣਾਵਾਂ ਗੱਡੀਆਂ
ਰਾਂਝਾ ਜੋਗੀ ਮੈਂ ਜੁਗਿਆਣੀ ਕਮਲੀ ਕਰ ਕਰ ਸਦੀਆਂ
ਕਹੈ ਹੁਸੈਨ ਫਕੀਰ ਸਾਈਂ ਦਾ ਦਾਮਨ ਤੇਰੇ ਲਗੀਆਂ
ਇਸ਼ਕ ਫਕੀਰਾਂ ਦਾ ਕਾਇਮ ਦਾਇਮ ਕਬਹੂੰ ਨ ਥੀਵੋ ਬੇਹਾ
ਤੈਨੂੰ ਰੱਬ ਕਦੇ ਨਾ ਭਲੇ ਦੁਆ ਫ਼ਕੀਰਾਂ ਦੀ ਏਹਾ
ਹੋਰਨਾਂ ਨਾਲ ਹਸੰਦੀ ਖਿੰਡਦੀ ਸ਼ਾਹਾਂ ਤੋਂ ਘੁੰਗਟ ਕੇਹਾ
ਸ਼ਹੁ ਨਾਲ ਤੂੰ ਮੂਲ ਨੇ ਬੋਲੋਂ ਏਹ ਗੁਮਾਨ ਕਿਵੇਹਾ
ਚਾਰੇ ਨੈਣ ਗੁਡਾਵਡ ਹੋਏ ਵਿੱਚ ਵਿਚੋਲਾ ਕੇਹਾ
ਉਛਲ ਨਦੀਆਂ ਤਾਰੂ ਹੋਈਆਂ ਵਿੱਚ ਬਿਤਾ ਕੇਹਾ
ਆਪ ਖਾਨੀ ਏਂ ਦੁਧ ਮਲੀਦਾ ਸ਼ਾਹਾਂ ਨੂੰ ਚੁਕਰ ਬੇਹਾ
ਕਹੈ ਹੁਸੈਨ ਫਕੀਰ ਸਾਈਂ ਦਾ ਮਰ ਜਾਣਾ ਤਾਂ ਮਾਣ ਕੇਹਾ
ਗੱਲ ਵੇ ਕੀਤੀ ਅਸਾਡੇ ਖਿਆਲ ਪਈ
ਗਲ ਪਈ ਵੇ ਨਿਭਾਈ ਲੋੜੀਏ
ਸ਼ਮਾਂ ਦੇ ਪਰਵਾਨੇ ਵਾਂਗੂੰ
ਜਲਦਿਆਂ ਅੰਗ ਨ ਮੋੜੀਏ