ਪੰਨਾ:ਪੰਥਕ ਪ੍ਰਵਾਨੇ.pdf/10

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨)

ਨ੍ਹਾ ਸੜੀਆਂ ਤੇਗਾਂ ਖੂਨ ਵਿਚ, ਦਿਲ ਕੀਤੇ ਠੰਡੇ।
ਤਾਂ, ਇਕ ਇਕ ਉਤੇ ਆ ਪਏ, ਸੌ ਸੌ ਮਸ਼ਟੰਡੇ।
ਵਾਹ ਲਗਦੀ ਅਨਖ ਸਿਦਕੀਆਂ, ਚੁਣ ਕਡੇ ਕੰਡੇ।
ਉਹਨਾਂ ਵਾਂਗ ਕਪਾਹ ਦੇ ਆਉਂਦਿਆਂ,ਫੜ ਬੂਥੇ ਫੰਡੇ।
ਹੋ ਟੋਟੇ ਏਦਾਂ ਡਿਗ ਪਏ, ਜਿਉਂ ਨਿਉਂਦੇ ਪੰਡੇ।
ਉਹਨਾਂ ਦਾ ਗਡੇ ਅਸਮਾਨ ਤੇ, ਸਿਖੀ ਦੇ ਝੰਡੇ।

[ਗੁਰੂ ਜੀ ਨੇ ਮਾਛੀਵਾੜੇ ਨੂੰ ਨਿਕਲਨਾ]


[1] *ਇਉਂ ਬਖਸ਼ਸ਼ਾਂ ਦੇ ਪੰਚੈਤ ਨੂੰ, ਗੁਜਰੀ ਦੇ ਤਾਰੇ।
ਨਿਕਲੇ ਤਾੜੀ ਮਾਰਦੇ, ਲਾਉਂਦੇ ਜੈਕਾਰੇ।
ਤਾਂ ਆਪਸ ਅੰਦਰ ਭਿੜ ਮਰੇ, ਟਿਡੀ ਦਲ ਸਾਰੇ।
ਹਥ ਗੁਰੀਲਾ ਵਾਰ ਦੇ, ਗਏ ਦਸ ਕਰਾਰੇ।
ਵਹ ਕੀਤੇ ਉੱਚੇ ਸੀਸ ਲਾ, ਪੰਥਕ ਮੀਨਾਰੇ।
ਏਹਨੂੰ ਪੱਥਰ ਲਾਏ ਧੜਾਂ ਦੇ, ਚਰਬੀ ਦੇ ਗਾਰੇ।

[ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ]


ਜਦੋਂ ਛਡਿਆ ਕਿਲਾ 'ਅਨੰਦ' ਪੁਰ ਦਾ,
ਸਰਸਾ ਚੰਦਰੀ ਤੋਂ ਲੰਘ ਪਾਰ ਭਾਈ।
ਮਾਤਾ ਗੁਜਰੀ ਤੇ ਛੋਟੇ ਲਾਲ ਦੋਵੇਂ,
ਚੌਥਾ ਨਾਲ ਗੰਗੂ ਸੇਵਾਦਾਰ ਭਾਈ।
[2]†ਗੰਗੂ ਨਾਲ ਏਹ ਗੰਗੂ ਦੇ ਪਿੰਡ ਪਹੁੰਚੇ,
 
ਹੁੰਦੇ ਜੰਗਲਾਂ ਵਿਚ ਖੁਵਾਰ ਭਾਈ।


  1. *ਚਾਰੇ ਸਾਹਿਬਜ਼ਾਦੇ ਪੜੋ 'ਅਨੰਦ'
  2. †ਵੇਰਵੇ ਨਾਲ ਪੜਨ ਲਈ ਦੇਖੋ 'ਰਬੀ ਜੋਤਾਂ' 'ਅਨੰਦ' ਲਿਖਤ