ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੦੭)
[ਸੂਬਾ]
ਸੂਬੇ ਆਖਿਆ ਕਰੋ ਜਿਵੇਂ ਮਰਜ਼ੀ,
ਸ਼ਾਹ ਦੇ ਨਾਲ ਨਾਂ ਸਿੰਘ ਰਲ ਜਾਨ ਕਿਧਰੇ।
ਦੋਵੇਂ ਧਿਰਾਂ ਆਪੋ ਵਿਚ ਗੰਡ ਯਾਰੀ,
ਨਾਂ ਲਾਹੌਰ ਦੀ ਮਿਟੀ ਉਡਾਨ ਕਿਧਰੇ।
ਕੌੜੇ ਮਲ ਕਿਹਾ ਸਿੰਘ ਨਹੀਂ ਐਸੇ,
ਜੁੰਮੇ ਮੇਰੇ ਜੇ ਹੋਵੇ ਨੁਕਸਾਨ ਕਿਧਰੇ।
ਗਲ ਕਰ ਵੈਹਦੇ ਉਤੇ ਸਿੰਘ ਮਰਦੇ,
ਭਾਵੇਂ ਵਾਰਨੇ ਪੈਣ ਪਰਾਣ ਕਿਧਰੇ।
ਸਿੰਘਾਂ ਬਾਝ ਨਾਂ ਹੋਵੇ ਬਚਾ ਸਾਡਾ,
ਏਹ ਬਚਾਨਗੇ ਵੈਰੀ ਦੀ ਆਨ ਕੋਲੋਂ।
ਸ਼ਾਹ ਨੁਵਾਜ਼ ਨੂੰ ਖਾਨਗੇ ਪਕੜ ਕਦਾ,
ਸਿੰਘ ਦੁਖੀ ਉਸਦੇ ਖਾਨਦਾਨ ਕੋਲੋਂ।
[ਕੌੜਾ ਮਲ ਨੇ ਅੰਮ੍ਰਤਸਰ ਔਣਾ]
ਸ਼ਰਤਾਂ ਕੀਤੀਆਂ ਕੁਲ ਕਬੂਲ ਸੂਬੇ,
ਕੌੜਾ ਮਲ ਅੰਮ੍ਰਤਸਰ ਆਇਆ ਜੀ।
ਭਾਰੀ ਨਜ਼ਰ ਦੇਕੇ ਮੰਨੂੰ ਮੀਰ ਵਲੋਂ,
ਮਤਲਬ ਔਣ ਦਾ ਸਭ ਸਮਝਾਇਆ ਜੀ।
ਵੈਰੀ ਨਾਲ ਰਲਕੇ ਮਾਰੋ ਵੈਰੀਆਂ ਨੂੰ,
ਚੰਗਾ ਸਮਾਂ ਹਥਾਂ ਵਿਚ ਆਇਆ ਜੀ।
ਲੁਟ ਮਾਫ ਹੋਵੇ ਤਲਬਾਂ ਲਵੋ ਪੈਹਲਾਂ,
ਚਾਲ ਵਿਚ ਵੈਰੀ ਨੂੰ ਫਸਾਇਆ ਜੀ।
ਮਿਲਨ ਪੈਦਲ ਸਪਾਹੀ ਅਠ ਆਨੇ,