ਪੰਨਾ:ਪੰਥਕ ਪ੍ਰਵਾਨੇ.pdf/107

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੦੯)


ਕੌੜਾ ਮਲ ਦਲੇਰੀਆਂ ਦੇਣ ਲਗਾ,
ਐਪਰ ਜਾਣ ਨਾਂ ਸਟਾਂ ਸਹਾਰੀਆਂ ਜੀ।
ਸਿੰਘਾਂ ਕੋਲ ਜਾ ਅੰਤ ਦੀਵਾਨ ਸਾਹਿਬ,
ਕੈਂਹਦਾ ਸਿੰਘ ਜੀ ਨਾਮ ਦੀ ਲਾਜ ਰਖੋ।
ਬਰਕਤ ਸਿੰਘ ਮੈਂ ਤੁਸਾਂ ਨੂੰ ਚਾਹੜ ਆਂਦਾ,
ਮੇਰੇ ਸੀਸ ਉਤੇ ਮੇਰਾ ਤਾਜ ਰਖੋ।
[ਸਿੰਘਾਂ ਦਾ ਹਮਲਾ]
ਕਿਹਾ ਬੋਲ ਨੁਵਾਬ ਕਪੂਰ ਸਿੰਘ ਨੇ,
ਕੌੜਾ ਮਲ ਜੀ ਐਡ ਘਬਰਾਉ ਨਾਹੀਂ।
ਦੀਨਾ ਬੇਗ ਕਰਤੂਤ ਕਰ ਗਿਆ ਜੇਹੜੀ,
ਗੁਰੂ ਪੰਥ ਤੋਂ ਆਸ ਰਖਾਉ ਨਾਹੀਂ।
ਸ਼ਰਨ ਪਏ ਦੀ ਲਾਜ ਜ਼ਰੂਰ ਰਖੇ,
ਹੋ ਬੇਹੌਂਸਲੇ ਢੇਰੀਆਂ ਢਾਓ ਨਾਹੀਂ।
ਘੇਰ ਮਾਰੀਏ ਸ਼ਾਹ ਨੁਵਾਜ਼ ਤਾਈਂ,
ਓਹਨੂੰ ਸੁਝਣਾ ਕੋਈ ਬਚਾਓ ਨਾਹੀਂ।
ਇਕ ਵਾਰ ਮੁਲਤਾਨ ਦੇ ਤਖਤ ਉਤੇ,
ਕੌੜਾ ਮਲ ਜੀ ਤੈਨੂੰ ਬਠਾਲ ਦੇਈਏ।
ਬਰਕਤ ਸਿੰਘ ਜੋ ਕਢਿਆ ਸੁਖਣ ਮੂੰਹੋਂ,
ਜਾਨ ਵਾਰਕੇ ਉਸਨੂੰ ਪਾਲ ਦੇਈਏ।
[ ਤਥਾ ]
ਸਤਿ ਸ੍ਰੀ ਅਕਾਲ ਦਾ ਬੋਲ ਨਾਹਰਾ,
ਲਿਆ ਘੇਰ ਸਿੰਘਾਂ ਫੌਜਾਂ-ਸਾਰੀਆਂ ਨੂੰ।
ਪੈਰ ਰਖ ਸਿਰਤੇ ਸ਼ਾਹ ਦੀ ਫੌਜ ਭਜੀ,
ਐਡੇ ਜੋਸ਼ ਵਿਚ ਵਾਹਿਆ ਕਟਾਰੀਆਂ ਨੂੰ।