ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/116

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੧੮)

ਵਾਲੀ ਮੁਲਕ ਤੂੰ ਏਂ ਸਲਵਾਨ ਰਾਜਾ।
(ਵਦਾਇਗੀ) ਦੋਹਰੇ-ਦੁਲਾ
ਛਕ ਪਰਸ਼ਾਦੇ ਫੇਰ ਸੀ, ਡੋਲੀ ਹੋਈ ਤਿਆਰ।
ਦਿਤੇ ਸਿਰੋਪਾ ਸਭ ਨੂੰ, ਜੈਮਲ ਸਿੰਘ ਸਰਦਾਰ।
ਇਕ ਇਕ ਪਗੜੀ ਰੇਸ਼ਮੀ, ਮਠਿਆਈ ਥਾਲ।
ਤਿੰਨ ਕੁ ਲਖ ਦਾ ਦਾਜ ਵਿਚ, ਪੁਤਰੀ ਨੂੰ ਦੇ ਮਾਲ।
ਟੋਰੇ ਲਾਗੀ ਪਾਤਰੀ, ਸ਼ੋਹਦੇ ਹੋਰ ਫਕੀਰ।
ਲੈ ਭਿਛਿਆ ਸਰਕਾਰ ਤੋਂ, ਹੋਗਏ ਐਨ ਅਮੀਰ।
ਹਾਥੀ ਤੇ ਵਿਚ ਹੌਦਿਆ, ਬੈਠਾ ਫਿਰ ਸਰਦਾਰ।
ਨੂੰਹ ਦੇ ਸਿਰਤੋਂ ਸੁਟੀਆਂ, ਚਾ ਵਿਚ ਮੋਹਰਾਂ ਵਾਰ।
ਮੀਹ ਪੌਂਡਾਂ ਦਾ ਵਸਿਆ, ਰਜੇ ਕੁਲ ਗਰੀਬ।
ਸ਼ਾਹਲਾ ਜੀਵੇ ਜੁਗੋ ਜੁਗ, ਆਖਣ ਮਰਦ ਹਬੀਬ।
ਮਿਲ ਗਿਲ ਸਾਰੇ ਆਪ ਵਿਚ, ਹੋ ਘੋੜੀ ਅਸਵਾਰ।
ਅੰਮ੍ਰਤਸਰ ਵਿਚ ਆ ਗਏ, ਲਾ ਖੁਲੇ ਭੰਡਾਰ।
ਮੈਹਲੀਂ ਡੋਲਾ ਵਾੜਿਆ, ਹੋਈ ਖੁਸ਼ੀ ਅਪਾਰ।
ਨੂੰਹ ਦੇ ਸਿਰ ਤੋਂ ਸਸ ਨੇ, ਪਾਣੀ ਪੀਤਾ ਵਾਰ।
ਭਰ ਗਈ ਝੋਲੀ 'ਚੰਦ' ਦੀ ਮੋਹਰਾਂ ਪੌਂਡਾਂ ਨਾਲ।
ਚੰਦ ਤੋਂ ਸੋਹਣੀ ਵੇਖ ਕੇ, ਹੋ ਗਈ ਸਸ ਨਿਹਾਲ।
ਰੋਜ਼ ਦੂਸਰੇ ਹੋ ਗਏ, ਵਿਦਿਆ ਕੁਲ ਮਿਹਮਾਨ।
ਦੇ ਸਿਰਪਾਉ ਤੋਰਿਆ, 'ਮਹਾਰਾਜੇ ਬਲਵਾਨ।
ਜਿਨਾਂ ਭਾਗਾਂ ਵਾਲਿਆਂ, ਡਿਠਾ ਏਹ ਉਤਸ਼ਾਹ
ਅੰਤਮ ਦੰਮ ਦੇ ਤੀਕਰਾਂ, ਕੈਂਹਦੇ ਸੀ ਭਈ ਵਾਹ।