ਪੰਨਾ:ਪੰਥਕ ਪ੍ਰਵਾਨੇ.pdf/117

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੧੯)

ਬਰਕਤ ਸਿੰਘ ਆਪ ਵੀ, ਆ ਗਏ ਫੇਰ ਲਾਹੌਰ।
ਆਗਿਆ ਗਾਲਬ ਸਭਸ ਤੇ, ਵਡਦਾਨੀ ਸਿਰ ਮੌਰ।
[ਕੰਵਰ ਖੜਕ ਸਿੰਘ ਨੇ ਮੁਹਿੰਮਤੇ ਜਾਣਾ]
ਭਿੰਭਰ ਖਾਸ ਗੁਜਰਾਤ ਦੇ ਜ਼ਿਲੇ ਅੰਦਰ,
ਸੀ ਰਈਸ ਇਕ ਖਾਨ ਸੁਲਤਾਨ ਭਾਈ।
ਇਸਮਾਈਲ ਭਾਈ ਤਾਈਂ ਕਤਲ ਕਰਕੇ,
ਬੈਠਾ ਮਾਰਕੇ, ਮਾਲ ਸ਼ੈਤਾਨ ਭਾਈ।
ਖ਼ਬਰਾਂ ਪੁਜੀਆਂ ਕੁਲ ਲਾਹੌਰ, ਅੰਦਰ,
ਚੜਿਆ ਗਚ ਸਰਕਾਰ ਨੂੰ ਆਨ ਭਾਈ।
ਭਾਈ ਰਾਮ ਸਿੰਘ ਨੂੰ ਦੇਕੇ ਤੋਪਖਾਨਾ,
ਉਸੇ ਵਕਤ ਕਰ ਦਿਤਾ ਰੁਵਾਨ ਭਾਈ।
ਦੇਕੇ ਹੋਰ ਪਲਟਨ ਖੜਕ ਸਿੰਘ ਤਾਈਂ,
ਦਿਤਾ ਟੋਰ ਜਰਨੈਲ ਬਨਾਇਕੇ ਜੀ।
ਲਦ ਭਾਰ ਬਰਦਾਰੀਆਂ ਬਰਕਤ ਸਿੰਘਾ,
ਨੇੜੇ ਪੁਜ ਗਏ ਵਾਟ ਮੁਕਾਇਕੇ ਜੀ।
[ ਜੰਗ ਹੋਣਾ-]ਪਉੜੀ
ਤਿੰਬਰ ਫੌਜਾਂ ਪੁਜੀਆਂ, ਜਾਂ ਪੰਧ ਮੁਕਾਕੇ।
ਜੁਟ ਪਿਆ ਸੁਲਤਾਨ ਖਾਨ, ਰਣ ਅੰਦਰ ਆਕੇ।
ਚੋਂਹ ਥਾਵਾਂ ਤੋਂ ਸੁਟਦੇ, ਗੋਲੇ ਰੋਹ ਖਾਕੇ।
ਸੂਰਜ ਤਾਈਂ ਲੁਕਾ ਲਿਆ, ਧੂੰਏ ਨੇ ਧਾਕੇ।
ਖਪੇ ਵਿਚ ਮੈਦਾਨ ਦੇ, ਤੇਗਾਂ ਨੇ ਪਾਕੇ।
ਵਹਿਣ ਵਗਾਏ ਰਤ ਦੇ, ਟਿਲ ਸਾਰਾ ਲਾਕੇ।
ਲੜਿਆ ਯੋਧਾ ਖੜਗ ਸਿੰਘ, ਵਾਹ ਖੜਗ ਉਠਾਕੇ।