ਪੰਨਾ:ਪੰਥਕ ਪ੍ਰਵਾਨੇ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੧)

ਲਹੂ ਅਤੇ ਮਿਝ ਵਾਲੀ ਬਰਖਾ ਬਰਸਾਈ ਹੈ।
ਚਾਹੜ ਚਿਟਾ ਝੰਡਾ ਪੈਰੀ ਪਿਆ ਸੁਲਤਾਨ ਖਾਨ,
ਫਤਹਿ ਵਾਲੀ ਖੁਸ਼ੀ ਗੁਰੂ ਖਾਲਸੇ ਮਨਾਈ ਹੈ।
ਲਾਕੇ ਹਥਕੜੀ ਕਰ ਕਬਜ਼ੇ ਮੁਲਕ ਉਹਦਾ,
ਪਾਸ ਸਰਕਾਰ ਦੇ ਲਾਹੌਰ ਲੈਕੇ ਆਂਵਦੇ।
ਮਿਲਦੀ 'ਅਨੰਦ' ਫਤਹਿ ਜੋੜ ਅਗੋਂ ਹਥ ਦੋਵੇਂ,
ਜੇਹੜੇ ਪਾਸੇ ਸੂਰ ਬੀਰ ਵਾਂਗਾਂ ਪਰਤਾਂਵਦੇ।
[ ਸਰਦਾਰ ਰਣਜੀਤ ਸਿੰਘ ਨੇ ਕੰਵਰ ਖੜਗ ਸਿੰਘ ਨੂੰ
ਰਾਜ ਤਿਲਕ ਦੇਣਾ ]
ਅਠਾਂਰਾਂ ਸੌ ਤਿਹੱਤਰ ਮਾਘ ਪੰਦਰਾਂ,
ਹੈਸੀ ਇਕ ਦਰਬਾਰ ਸਜਾਇਆ ਸੋਹਣਾ।
ਐਹਲਕਾਰ ਆਏ ਸਾਰੇ ਤਲਕਿਆਂ ਦੇ,
ਸੋਹਣੇ ਸਮੇਂ ਨੇ ਸ਼ਾਨ ਫਬਾਇਆ ਸੋਹਣਾ।
ਨਿਗੀ ਵਾ ਅਜ਼ਾਦੀ ਦੀ ਵਗਦੀ ਸੀ,
ਰੋਹਬ ਸਭ ਦੇ ਮੂੰਹਾਂ ਤੇ ਛਾਇਆ ਸੋਹਣਾ।
ਆਪ ਉਠ ਦਰਬਾਰ 'ਚੋਂ ਮਹਾਰਾਜੇ,
ਮਥੇ ਕੰਵਰ ਦੇ ਤਿਲਕ ਲਗਾਇਆ ਸੋਹਣਾ।
ਸਾਡੇ ਤਖਤ ਦਾ ਏਹ ਹਕਦਾਰ ਹੋਸੀ,
ਰਾਜ ਨੀਤ ਦਾ ਜਾਣੂ ਹੁਸ਼ਿਆਰ ਵਡਾ।
ਹੁਕਮ ਮੰਨ ਵਜ਼ੀਰਾਂ ਨੇ ਬਰਕਤ ਸਿੰਘਾ,
ਕੀਤਾ ਕੰਵਰ ਜੀ ਦਾ ਸਤਕਾਰ ਵਡਾ।
[ ਤਥਾ ]
ਤਲਕੇਦਾਰਾਂ ਸਰਦਾਰਾਂ,ਤੇ ਰਾਜਿਆਂ ਨੇ,