ਪੰਨਾ:ਪੰਥਕ ਪ੍ਰਵਾਨੇ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੪)

ਖਿੜੇ ਫੁਲ ਗੁਲਾਬੀ ਦੇ ਵਾਂਗ ਮਥੇ,
ਲਾਲਚ, ਖੌਫ, ਨਾਂ ਖਾ ਕੁਮਲਾਏ ਦੋਵੇਂ।
ਬਧੇ ਸੰਗਲਾਂ ਵਿਚ ਮਾਸੂਮ ਤਕਕੇ,
ਹੰਝੂ ਡੋਹਲਕੇ ਨੈਨ ਕੁਰਲਾਏ ਦੋਵੇਂ।
ਜੋੜ ਹਥ ਨਿਕੇ ਨਿਕੇ ਬਰਕਤ ਸਿੰਘਾ,
ਫਤਹਿ ਵਾਹਿਗੁਰੂ ਕਹਿਣ ਗਜਾਏ ਦੋਵੇਂ।
ਜ਼ੈਹਰੀ ਸੱਪ ਅਗੇ ਵਿਸ ਘੋਲਦਾ ਸੀ,
ਸੁਣਕੇ ਫਤਹਿ ਦੇ ਨਾਮ ਨੂੰ ਸੜਨ ਲਗਾ।
ਸ਼ੋਹਲਾ ਬਣ 'ਕੋਹਤੂਰ' ਦੀ ਅੱਗ ਵਾਂਗੂੰ,
ਅਧਖਿੜ ਚੰਬੇ ਦੀ ਵਾੜੀ ਤੇ ਝੜਨ ਲਗਾ।

[ਪਉੜੀ]


ਰੋਹ ਅੰਦਰ ਜ਼ਾਲਮ ਬੋਲਿਆ, ਵੱਟ ਮਥੇ ਪਾਕੇ।
ਅਜੇ ਕੀਹ ਖਟਿਆ ਜੇ ਬਾਲਕੋ, ਦੁਨੀਆਂ ਤੇ ਆਕੇ।
ਤੁਸੀਂ ਬਾਲਿਆ ਬੁਝੀ ਅੱਗ ਨੂੰ, ਫਿਰ ਫਤਹਿ ਗਜਾਕੇ।
ਉਏ ਕਰਨੀ ਝੁਕ ਸਲਾਮ ਸੀ, ਕੁਝ ਅਦਬ ਉਠਾਕੇ।
ਤੁਸੀਂ ਬਣੋ ਸਿਉਨਾਂ ਤਾਂਬਿਓ, ਅਜ ਧਰਮ ਵਟਾਕੇ।
ਹੁਣ ਐਸ਼ਾਂ ਲੁਟੋ ਜੱਗ ਤੇ, ਡੋਲੇ ਪਰਨਾਕੇ।
ਨਿਤ ਬੈਠੋ ਵਿਚ ਦਰਬਾਰ ਦੇ, ਦੋਏ ਗਦੀਆਂ ਲਾਕੇ।
ਖੁਦ ਪੂਜਾਂ ਕਸਮ ਕੁਰਾਨ ਦੀ, ਮੈਂ ਪੀਰ ਬਨਾਕੇ।
ਤੁਸਾਂ ਜਾਨ ਦੁਖਾਂ ਮੂੰਹ ਪਾ ਲਈ,ਕਿਉਂ ਗ਼ਦਰ ਮਚਾਕੇ।
ਸਿਖੀ ਦੁਖ ਦੀ ਖਾਨ ਹੈ, ਕੀਹ ਲਵੋ ਕਮਾਕੇ।

[ਸਾਹਿਬਜ਼ਾਦੇ]


ਸਾਹਿਬਜ਼ਾਦੇ ਆਖਦੇ, ਸੁਣ ਜ਼ਾਲਮ ਪਾਜੀ।