ਪੰਨਾ:ਪੰਥਕ ਪ੍ਰਵਾਨੇ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫)

ਜੋ ਮਜ਼ਲੂਮਾਂ ਨੂੰ ਮਾਰਦਾ, ਉਹ ਕਾਹਦਾ ਗਾਜ਼ੀ।
ਅਸੀਂ ਜੁਤੀ ਉਤੋਂ ਮਾਰੀਏ, ਤੇਰੀ ਪੀਰ ਨਵਾਜ਼ੀ।
ਏਹੁ ਪਰਬਤ ਰੋੜ ਨਹੀਂ ਸਕਦੀ,ਤੇਰੀ ਹੀਲਾ ਸਾਜ਼ੀ।
ਤੂੰ ਦੀਨ ਫੈਲਦਾ ਵੇਖਦਾ, ਹੁੰਦਾ ਹੈਂ ਰਾਜ਼ੀ।
ਹੁਣ ਗ਼ਜ਼ਨੀ ਤੀਕਰ ਹਿਨਕਨੇ, ਸਿੰਘਾਂ ਦੇ [1]*ਤਾਜ਼ੀ।
ਤੈਨੂੰ ਉਲਟੇ ਪਾਸੇ ਲੈ ਤੁਰੇ, ਮੁਲਵਾਣੇ ਕਾਜ਼ੀ।
ਹਾਰੂ ਥੋੜੇ ਦਿਨਾਂ ਤਕ, ਤੇਰੀ ਜਿਤੀ ਬਾਜ਼ੀ।

[ਸੂਬਾ ਤੇ ਖਾਨ ਮਲੇਰੀਏ]
[ਮਿਰਜ਼ਾ]


ਇਉਂ ਸੁਣ ਉਤਰ ਮੂੰਹ ਤੋੜਵਾਂ,
ਕਰ ਰੋਹ ਵਿਚ ਅੱਖੀਆਂ ਲਾਲ।
ਕਹਿੰਦਾ ਫੜ ਲੌ ਖਾਨ ਮਲੇਰੀਉ,
ਕਰੋ ਦੁੰਬਿਆਂ ਵਾਂਗ ਹਲਾਲ।
ਏਹ ਜੰਮਦੀਆਂ ਸੂਲਾਂ ਤਿਖੀਆਂ,
ਨਾਂ ਕੂਣ ਅਦਬ ਦੇ ਨਾਲ।
ਚਾ ਦੂੰਹਾਂ ਦੇ ਦਿਲ ਮੌਤ ਦਾ,
ਨਾਂ ਜਾਨ ਦਾ ਕਰਨ ਖਿਆਲ।
ਏਹ ਸੁਤੇ ਨਾਗ ਜਗਾਂਵਦੇ,
ਨਾ ਤਕਨ ਸਮੇਂ ਦੀ ਚਾਲ।
ਤੁਸੀਂ ਵੈਰ ਪਿਤਾ ਦਾ ਲੈ ਲਵੋ,
ਕਢ ਦਿਲ ਦੇ ਲਵੋ ਉਬਾਲ।


  1. *ਘੋੜੇ।