ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੬)
ਨਾ ਡਰਨ ਦੁਧਾਂ ਦੀਆਂ ਦੰਦੀਆਂ,
ਪਿਆ ਸਿਰ ਤੇ ਸ਼ੂਕੇ ਕਾਲ।
ਅਗੋਂ ਆਖਿਆ ਸ਼ੇਰ ਮਲੇਰੀਆਂ,
ਲਾ ਸੂਬਿਆ ਇੰਜ ਨਾਂ ਜਾਲ।
ਕਿਤੇ ਹੁਕਮ ਨਹੀਂ ਪਾਕ ਰਸੂਲ ਦਾ,
ਜੱਦ ਅਪਨੀ ਆਪ ਨਾਂ ਗਾਲ।
ਸਾਡਾ ਮਾਰਿਆ ਕੀਹ ਬੇਦੋਸਿਆਂ,
ਅਸੀਂ ਕਰੀਏ ਪਕੜ ਹਲਾਲ।
ਕਿਤੇ ਲਾਂਗੇ ਭਾਜੀ ਗੁਰੂ ਤੋਂ,
ਲੜ ਰਣ ਵਿਚ ਉਸਦੇ ਨਾਲ।
ਛੜ ਮਜ਼ਲੂਮਾਂ ਨੂੰ ਪਾਤਸ਼ਾਹ,
ਤੈਨੂੰ ਦੇਵੇ ਰਬ ਇਕਬਾਲ।
ਉ ਹਿੰਦ ਦਿਆ ਵੈਰੀਆ।
[ਸੂਬਾ]-ਦੁਵੱਯਾ
ਸੁਣਕੇ ਏਦਾਂ ਹਾ ਦਾ ਨਾਹਰਾ, ਰਹਿਮ ਦਿਲੇ ਨੂੰ ਆਇਆ।
ਛਡ ਦੇਵੋ ਤਿੰਨਾਂ ਦੇ ਤਾਈਂ, ਐਂਹਦੀਆਂ ਨੂੰ ਫੁਰਮਾਇਆ।
ਬਦ ਅਸੀਸ ਨਾਂ ਮਜ਼ਲੂਮਾਂ ਦੀ, ਬੇੜਾ ਹੀ ਗਰਕਾਵੇ।
ਝਗੜਾ ਨਾਲ ਗੋਬਿੰਦ ਸਿੰਘ ਸਾਡਾ,ਕੋਹ ਦੇਈਏ ਹਥ ਆਵੇ।
ਬੁਰਜ ਅੰਦਰ ਜਾ ਨਾਲ ਮਾਈ ਦੇ, ਲਾਹ ਦੇਵੋ ਨੇ ਕੜੀਆਂ।
ਜਾਂ 'ਟੋਡਰ ਮਲ' ਤਾਈਂ ਸੌਂਪੋ,ਏਹ ਲਾਲਾਂ ਦੀਆਂ ਲੜੀਆਂ।
ਉਠ ਮਲਕੜੇ ਕਹਿੰਦਾ ਕੋਲੋਂ, 'ਸੁਚਾ ਨੰਦ' ਹਤਿਆਰਾ।
ਦਯਾ ਲਿਆਉਣੀ ਦੁਸ਼ਮਨ ਉਤੇ, ਸੂਬੇ ਔਗੁਣ ਭਾਰਾ।
ਪੁਤ ਸੱਪਾਂ ਦੇ ਸੱਪ ਹੀ ਹੁੰਦੇ, ਕਦੇ ਪਿਆਰ ਨਾਂ ਪਾਲਨ।