ਪੰਨਾ:ਪੰਥਕ ਪ੍ਰਵਾਨੇ.pdf/15

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭)


ਵਡੇ ਹੋ ਕੇ ਜੜ ਤੇਰੀ ਨੂੰ, ਯਾਦ ਰਖੀਂ ਏਹ ਗਾਲਨ।
ਛਡ ਨਾਂ ਵੈਰੀ 'ਰਾਮ ਦੁਹਾਈ', ਮਤ ਧੋਖਾ ਖਾ ਜਾਵੇਂ।
ਉਗਦੀ ਸੂਲ ਸੁਖਾਲੀ ਪਟਨੀ, ਫਿਰ ਬਹਿਕੇ ਪਛਤਾਵੇਂ।
ਰਾਵਨ ਕਾਲ ਬਧਾ ਸੰਗ ਪਾਵੇ, ਢਿਲ ਮਾਰਨ ਥੀਂ ਲਾਈ।
'ਅਜ ਭਲਕੇ' ਅਜ ਭਲਕੇ ਕਰਦੇ, ਸ਼ਾਮਤ ਅਪੁਨੀ ਆਈ।
ਫੜਕੇ ਦੁਸ਼ਮਨ ਨੂੰ ਛਡ ਦੇਣਾ,ਹੈ ਕਿਧਰ ਦੀ ਨੀਤੀ।
ਏਹਨਾਂ ਦੀ ਹਰ ਗਲ ਦੇ ਅੰਦਰ,ਕੁਟ ਕੁਟ ਭਰੀ 'ਪਲੀਤੀ'।
ਅਗੇ ਇਕ ਗੁਰੁ ਤੂੰ ਦੇਖੇ, ਦਿਲੀ ਝੂਣ ਹਲਾਈ।
ਹੋਰ ਗੋਬਿੰਦ ਸਿੰਘ ਦੋ ਜੇ ਹੋ ਗਏ, ਸਮਝੋ ਫੇਰ ਸਫਾਈ।
ਬਰਕਤ ਸਿੰਘਾ ਗਲ ਭਲੇ ਦੀ, ਆਖ ਦਿਤੀ ਮੈਂ ਤੈਨੂੰ।
ਵਕਤ ਗੁਵਾਕੇ ਤਾਂਕਿ ਪਿਛੋਂ, ਫੇਰ ਨਾਂ ਕੋਸੇਂ ਮੈਨੂੰ।
[ਫ਼ੇਰ ਫਤਵਾ ਲਾ ਦੇਣਾ]
[ਪਉੜੀ]
ਸੁਣ ਚੜਿਆ ਖਾਨ ਵਜ਼ੀਦ ਦਾ, ਫਿਰ ਰੋਹ ਵਿਚ ਪਾਰਾ।
ਉਸ ਮਜ਼ਲੂਮਾਂ ਤੇ ਲਾ ਦਿਤਾ, ਇੰਜ ਫਤਵਾ ਭਾਰਾ।
ਵਿਚ ਨੀਂਹ ਦੇ ਦੋਵੇਂ ਚਿਣ ਦਿਓ, ਲਾ ਚੂਨਾ ਗਾਰਾ।
ਜਦ ਮੋਢਿਆਂ ਤੀਕਰ ਕੋਟ ਦਾ, ਹੋ ਜਾਏ ਉਸਾਰਾ।
ਤਾਂ ਧੜ ਤੋਂ ਸੀਸ ਉਡਾ ਦਿਉ, ਵਾਹਕੇ ਦੋਧਾਰਾ।
ਉਠ ਤੁਰ ਗਏ ਖਾਨ ਮਲੇਰੀਏ, ਲਾ 'ਹਾ ਦਾ ਨਾਹਰਾ'।
[ਨੀਂਹਾਂ ਵਿਚ ਚਿਣ ਦੇਣਾ]
{ਕਬਿੱਤ}
ਪਾਇਕੇ ਹੁਕਮ ਰਤੀ ਦੇਰ ਨਾਂ ਜਲਾਦਾਂ ਲਾਈ,
ਖੜੇ ਕਰ ਨੀਹਾਂ ਵਿਚ ਕੋਟ ਚਾ ਉਸਾਰਿਆ।