ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/122

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੨੪)

ਜਿਵੇਂ ਕਸਾਈ ਉਜਰੀ, ਕਡ ਲੈਂਦਾ ਫੜਕੇ।
ਜਿਸਨੂੰ ਇਕੋ ਵਜਦੀ,ਵਟ ਮਥੇ ਚੜਕੇ।
ਓਹ ਤਾਰੇ ਵਾਂਗ ਜ਼ਮੀਨ ਤੇ, ਡਿਗ ਪੈਂਦਾ ਝੜਕੇ।
ਨਿਕਲ ਅੱਖਾਂ ਚੋਂ ਅਗ ਦੇ, ਜਹੇ ਭਾਂਬੜ ਭੜਕੇ।
ਇਕ ਦੂਜੇ ਨੂੰ ਸਾੜਨਾ, ਚਾਹਵਨ ਦੋਏ ਲੜਕੇ।
----0----
ਓੜਕ ਛਡ ਮੈਦਾਨ ਨੂੰ, ਵੈਰੀ ਹੰਕਾਰੇ।
ਵਿਚ ਕਿਲੇ ਦੇ ਡਟਕੇ, ਜਾ ਬੈਠੇ ਸਾਰੇ।
ਹਥ ਕੰਨੀ ਧਰ ਆਖਦੇ, ਪਈ ਜਾਈਏ ਵਾਰੇ।
ਮੌਤ ਵੀ ਸਿੰਘ ਦੀ ਤੇਗ਼ ਦੀ, ਨਾਂ ਸਟ ਸਹਾਰੇ।
ਮਰਹਟੇ, ਤੇ ਡੋਗਰੇ, ਰਜਪੂਤ ਵਿਚਾਰੇ।
ਕੀਤੇ ਸਾਡੇ ਖੰਜਰਾਂ, ਫੜ ਚਾਕੂ ਸਾਰੇ।
ਆ ਗਏ ਕਿਤੋਂ ਫਰੇਸ਼ਤੇ, ਜੋਰਾਵਰ ਭਾਰੇ।
ਨਾਂ ਇਕ ਵੇਰੀ ਮੈਦਾਨ ਵਿਚ, ਲੜ ਸਾਥੋਂ ਹਾਰੇ।
----0----
ਤਦ ਵੜ ਗਏ ਅੰਦਰ ਸ਼ੈਹਰ ਦੇ,ਸਿੰਘ ਕਰਕੇ ਹੱਲਾ।
ਘਰ ਘਰ ਪਈਆਂ ਭਾਜੜਾਂ ਪਿਟਣਾ ਤੇ ਪੱਲਾ।
ਨਸੀਆਂ ਜਾਵਣ ਮੁਗਲੀਆਂ, ਕਰ ਅੱਲਾ ਅੱਲਾ।
ਰੈਣੀ ਕੀਤੇ ਕੋਟ ਸਭ, ਧੌਂ ਸਿੰਘਾਂ 'ਖੱਲਾ'।
ਮਾਰਨ ਗੋਲੇ ਤੋਪਚੀ, ਜਦ ਨਾਲ ਤਸੱਲਾ।
ਪੁਟ ਪੁਟ ਬੰਨੇ ਸੁਟਦੇ, ਧਰਤੀ ਦਾ ਥੱਲਾ।
----0----