(੧੨੫)
[ ਤਥਾ ]
ਹੇਠ ਕਿਲੇ ਦੇ ਹਰੀ ਸਿੰਘ, ਜਾ ਸੁਰੰਗਾਂ ਲਾਈਆਂ।
ਸੜਦੀਆਂ ਉਤੋਂ ਹਾਂਡੀਆਂ, ਲਾਖਾਂ ਦੀਆਂ ਆਈਆਂ।
ਭੜਥਾ ਹੋਇਆ ਸਿੰਘ ਦਾ, ਫੌਜਾਂ ਘਬਰਾਈਆਂ।
ਕੋਟ ਕਿਲੇ ਦਾ ਉਡਿਆ, ਪੈ ਗਈਆਂ ਖਾਈਆਂ।
ਮੁਗਲਾਂ ਅਗੇ ਆਣਕੇ, ਝਟ ਛਾਤੀਆਂ ਡਾਈਆਂ।
ਪੈਗਏ ਸ਼ੇਰਾਂ ਵਾਂਗਰਾਂ, ਸਿੰਘ ਕਰਕੇ ਧਾਈਆਂ।
ਨਾਲ ਕਟਾਰਾਂ ਕਪ ਕਪ, ਇੰਜ ਢੇਰੀਆਂ ਲਾਈਆਂ।
ਫੜ ਕਰਦਾਂ ਜਿਉਂ ਰੇੜੀਆਂ,ਟਕੀਆਂ ਹਲਵਾਈਆਂ।
----0----
ਬਣ ਪੁਤਰਾਂ ਖਾਨ ਸ਼ੈਤਾਨ ਦਾ, ਕਢ ਦਿਤਾ ਕੰਡਾ।
ਉਹ ਡਿਗਾ ਹਾਥੀ ਵਾਂਗਰਾਂ ਹੋ ਭੋਂ ਤੇ ਠੰਡਾ।
ਵਧ ਫੂਲਾ ਸਿੰਘ ਨੇ ਕਿਲੇ ਤੇ, ਜਾ ਗਡਿਆ ਝੰਡਾ।
ਖਪ ਸਦਾ ਦੀ ਮੁਕ ਗਈ, ਮਰਿਆ ਮੁਸ਼ਟੰਡਾ।
ਫਿਰ ਬਾਜ ਸਿੰਘ ਨੂੰ ਕਿਲੇ ਦਾ,ਸਿਰਤਾਜ ਬਣਾਯਾ।
ਰਜ ਲੁਟਿਆ ਫੌਜਾਂ ਸ਼ੈਹਰ ਨੂੰ, ਹਥ ਲਗੀ ਮਾਇਆ।
ਫਿਰ ਜਿਤਕੇ ਕਿਲਾ ਸ਼ਜ਼ਾਹਦਾ, ਦਲ ਵਾਪਸ ਆਇਆ।
ਖੂਨ ਡੋਲਕੇ ਖਾਲਸੇ, ਸਿਖ ਰਾਜ ਵਧਾਇਆ।
ਆਕੇ ਵਿਚ ਲਾਹੌਰ ਦੇ, ਫਿਰ ਜਸ਼ਨ ਮਨਾਇਆ।
ਬੈਠਾ ਕੁਲ ਪੰਜਾਬ ਤੇ, ਸਿੰਘਾਂ ਦਾ ਸਾਇਆ।
----0----
[ ਮਹਾਰਾਜੇ ਨੇ ਸਪ ਪਾਲਣੇ ] ਦੋਹਿਰੇ ਦੁਲਾ
ਜੰਮੂ ਦੇ ਤਿੰਨ ਡੋਗਰੇ, ਆਏ ਵਿਚ ਲਾਹੌਰ।