ਪੰਨਾ:ਪੰਥਕ ਪ੍ਰਵਾਨੇ.pdf/124

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੨੬)

ਭਰਤੀ ਕਰਲੈ ਫੌਜ ਵਿਚ, ਕਰ ਮਹਾਰਾਜੇ ਗੌਰ।
ਮਿਠੇ ਹਦੋਂ ਵਧਕੇ, ਹਦੋਂ ਵਧ ਚੰਡਾਲ।
ਆਗੂ ਬਣ ਗਏ ਹਰ ਜਗਾ, ਸੋਚ ਚਲਾਕੀ ਨਾਲ।
ਏਡੀ ਕੀਤੀ ਉਨਤੀ, ਜਿਤ ਲਿਆ ਇਤਬਾਰ।
ਪੁਤਰਾਂ ਨਾਲੋਂ ਵਧਕੇ, ਲਾਡ ਕਰੇ ਸਰਕਾਰ।
ਰਾਜ ਮਹੱਲੀਂ ਜਾਨਦਾ, ਤਿੰਨਾਂ ਨੂੰ ਅਧਿਕਾਰ।
ਧਿਆਨ ਸਿੰਘ ਸੀ 'ਮੰਤ੍ਰੀ' ਬਣਗਿਆ ਨਾਲ ਪਿਆਰ।
ਬਣਿਆਂ ਲਾਟ ਗੁਲਾਬ ਸਿੰਘ,ਵਿਚ ਕਸ਼ਮੀਰ ਸਲਾਰ।
ਹੋਇਆ ਨੀਚ ਸੁਚੇਤ ਸਿੰਘ, ਫੌਜੀ ਸਿਪਾਹ ਸਲਾਰ।
ਰੜਕਣ ਲਗਾ ਚਿਤ ਵਿਚ, ਸਿੰਘਾਂ ਦਾ ਪਰਤਾਪ।
ਵਧਕੇ ਚੜ ਗਏ ਸੀਸ ਤੇ, ਧਾਰ ਦਿਲਾਂ ਵਿਚ ਪਾਪ।
ਤਿੰਨਾਂ ਤਾਈਂ ਮਿਲ ਗਿਆ, ਆਖਰ ਰਾਜ ਖਤਾਬ।
ਬਣ ਗਏ ਲੀਡਰ ਰਾਜ ਦੇ, ਖੋਟੇ ਵਿਚ ਪੰਜਾਬ।
ਮਹਾਰਾਜੇ ਨੇ ਜ਼ਰਾ ਨਾਂ, ਕੀਤੀ ਸੋਚ ਵਿਚਾਰ।
'ਪਾਪੀ ਲੋਗ ਪਹਾੜ ਦੇ', ਬੇੜਾ ਕਰਨ ਤਬਾਹ।
'ਨਲੂਏ' ਨੂੰ ਮਰਵਾ ਲਿਆ, ਗੁਝੀਆਂ ਚਾਲਾਂ ਨਾਲ।
ਫਿਰ ਵੀ ਨਾਂ ਸਰਕਾਰ ਦੇ, ਆਇਆ ਚਿਤ ਖਿਆਲ।
ਉਡਣੇ ਫਨੀਅਰ ਪਾਲ ਲਏ, ਕਚੇ ਦੁਧ ਪਿਆਲ।
ਗੋਦੀ ਵਿਚ ਬਹਾਲਿਆ, ਆਪੇ ਆਪਨਾ ਕਾਲ।
ਲੈ ਜਮਣਾਂ ਤੋਂ ਅਟਕ ਤਕ, ਵਿਚ ਕਾਬਲ ਕੰਧਾਰ।
ਪੀਲੇ ਝੰਡੇ ਪੰਥ ਦੇ, ਰਹੇ ਫਰਲਾਟੇ ਮਾਰ।
ਕਾਣੀ ਅਖੇ ਵੇਖਦਾ, ਜੋ ਇਸ ਝੰਡੇ ਵਲ।
ਦੁੰਬੇ ਵਾਂਗੂੰ ਖਾਲਸੇ, ਲਾਹਵਨ ਉਸਦੀ ਖਲ।