ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੪੦)
ਹਡੀਆਂ ਦੀ ਮੁਠ ਰਹਿਗਈ,ਹੋਗਿਆ ਨਿਕਾਰਾ।
ਸਾਲ ਅੰਦਰ ਆ ਵਜਿਆ ਸਿਰ ਕਾਲ ਨਗਾਰਾ।
ਵਰਤ ਗਿਆ ਵਿਚ ਜੇਹਲ ਦੇ, ਰਾਜੇ ਤੇ ਭਾਣਾ।
ਭੌਰ ਪਿੰਜਰ ਨੂੰ ਛਡਕੇ, ਕਰ ਗਿਆ ਚਲਾਣਾ।
ਲਗਾ ਵੇਲੇ ਅੰਤ ਦੇ, ਨਾਂ ਮਥੇ ਰਾਣਾ।
ਲੈਕੇ ਦਿਲ ਵਿਚ ਸਧਰਾਂ, ਤੁਰ ਪਿਆ ਨਿਮਾਣਾ।
ਕੋਲ ਪਿਤਾ ਦੇ ਅੰਤ ਦਾ,ਹੋ ਗਿਆ ਟਿਕਾਣਾ।
ਪਏ ਮਹਿਲਾਂ ਵਿਚ ਪਿਟਣੇ,ਸਭ ਜਗ ਕੁਰਲਾਣਾ।
[ ਧਿਆਨ ਸਿੰਘ ਦਾ ਡਰਾਵਾ ]
ਕਿਹਾ ਰਾਣੀਆਂ ਨੂੰ ਨੀਚ ਡੋਗਰੇ ਨੇ,
ਚਿਟੇ ਕਪੜੇ ਪੈਹਨਕੇ ਆਓ ਸਭੇ।
ਪਿਆਰੇ ਪਤੀ ਦੇ ਨਾਲ ਹੋ 'ਸਤੀ' ਜਾਵੋ,
ਅਗਨੀ ਵਿਚ ਸਰੀਰ ਜਲਾਉ ਸਭੇ।
ਯਾਦ ਰਖਣਾ ਮੰਨਿਆਂ ਹੁਕਮ ਜੇ ਨਾਂ,
ਟੋਟੇ ਟੋਟੇ ਹੀ ਕੀਤੀਆਂ ਜਾਉ ਸਭੇ।
ਸੜੀਆਂ ਰਾਣੀਆਂ ਨਾਲ 'ਰਣਜੀਤ' ਜੀਕੁਰ,
ਕੁਲਾ ਰੀਤ ਤੇ ਫੁਲ ਚੜਾਉ ਸਭੇ।
'ਚੰਦ ਕੌਰ' ਰਾਣੀ ਨੌਂਨਿਹਾਲ ਦੀ ਮਾਂ,
ਸਤੀ ਰਾਜੇ ਦੇ ਨਾਲ ਨਹੀਂ ਹੋ ਸਕਦੀ।
ਉਹਦੇ ਆਸਰੇ ਰਾਜ ਦਰਬਾਰ ਜੀਂਦਾ,
ਉਹ ਨਹੀਂ ਜਗ ਤੋਂ ਮੁਖ ਲਕੋ ਸਕਦੀ।
-----0-----
ਨੌਂਨਿਹਾਲ ਸਿੰਘ ਨੇ ਭਿਜੇ ਨੈਣ ਲੈਕੇ,