ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/140

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

(੧੪੨)

ਸੜ ਸੜਕੇ ਹੋਗਈ ਚੰਗਿਆੜੇ।
'ਚੰਦ ਕੌਰਾਂ' ਸਿਰ ਨੀਵਾਂ ਸੁਟਕੇ,
ਕਹਿੰਦੀ ਸੀ ਕੀਹ ਪੈ ਗਏ ਧਾੜੇ।
ਖ਼ਬਰ ਨਹੀਂ ਕੀ ਮੇਰਿਆ 'ਮਾਹੀਆ'
ਖੁਲਨੇ ਨੇ ਰੰਗ ਭਲਕ ਦਿਹਾੜੇ।
ਮੈਂ ਭੁਲ ਗਈ, ਮੇਰੇ ਔਗਣ ਬਖਸ਼ੀਂ,
ਲੁਟ ਘਤੀ ਮੈਂ ਭੰਗ ਦੇ ਭਾੜੇ।

ਜੰਗ ਮੁਦਕੀ-ਬਤਰਜ਼ ਪੈਂਤੀਸ ਅਖਰੀ


ਊੜਾ-ਉਸ ਸਰਕਾਰ ਤੋਂ ਸਦਾ ਡਰੀਏ,
ਜਿਦੇ ਵਸ ਵਿਚ ਸਾਰੀਆਂ ਤਾਕਤਾਂ ਜੀ।
ਉਹੀ ਬਖਸ਼ਦਾ ਤਖਤ ਭਿਖਾਰੀਆਂ ਨੂੰ,
ਉਹੀ ਤੋੜ ਦਾ ਮਾਨ ਹਮਾਕਤਾਂ ਜੀ।
ਕਲਾਵਾਨ ਓਹੀ ਕਲਾਂ ਸਾਰੀਆਂ ਦਾ,
ਦੇਵੇ ਸਭ ਨੂੰ ਉਹੀ ਲਿਆਕਤਾਂ ਜੀ।
ਨੇਕ ਨੇਕੀਆਂ ਖਟ ਗਏ ਬਰਕਤ ਸਿੰਘਾ,
ਬਦੀ ਖਟ ਲੀਤੀ ਬਦਾਂ ਸਾਕਤਾਂ ਜੀ।
ਐੜਾ-ਐਸੀ ਆ ਸਮੇਂ ਨੇ ਖੇਡ ਖੇਡੀ,
ਸਮਾਂ ਬਦਲਆ ਤੇ ਸਮਾਚਾਰ ਬਦਲੇ।
ਲਗੀ ਅਗ 'ਰਣਜੀਤ’ ਦੀ ਮੜੀ ਨੂੰ ਜਾ,
ਯਾਰ ਮਤਲਬਾਂ ਦੇ ਖੂੰਨੀ ਯਾਰ ਬਦਲੇ।
'ਸਿਰਾਂ ਨਾਲ ਸਰਦਾਰੀਆਂ ਠੀਕ' ਕੈਂਹਦੇ,
ਸਿਰਤੋਂ ਖੌਫ ਲਥਾ ਐਹਲਕਾਰ ਬਦਲੇ।