ਪੰਨਾ:ਪੰਥਕ ਪ੍ਰਵਾਨੇ.pdf/152

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੪)


ਲਾਂਗੇ ਤਖਤ ਜਾਂ ਤਖਤੇ ਪਾਵਾਂਗੇ ਜੀ।
ਅਸਾਂ ਪੰਜਾਂ ਦਰਯਾਵਾਂ ਦੀ ਮੌਜ ਮਾਣੀ,
ਹੋ ਗੁਲਾਮ ਨਾਂ ਗੋਰੇ ਦੇ ਰਵਾਂਗੇ ਜੀ।
ਖੋਟੇ ਮਿਤਰਾਂ ਜਿਉਂ ਮਿਤਰ ਘਾਤ ਕੀਤਾ,
ਗਿਣ ਗਿਣ ਬਦਲੇ ਸਾਰੇ ਲਵਾਂਗੇ ਜੀ।
ਪਾਕੇ ਤੇਗਾਂ ਨੂੰ ਜਫੀਆਂ ਬਰਕਤ ਸਿੰਘਾ,
ਬਣਕੇ ਸ਼ੇਰ ਮੈਦਾਨ ਵਿਚ ਸਵਾਂਗੇ ਜੀ।
ਹਾਹਾ- ਹੋਸ਼ ਨਾ ਖਾਲਸੇ ਤਦੋਂ ਕੀਤੀ,
ਵੜੇ ਫੇਰ ਨੇ ਸਾਰੇ ਸ਼ੈਤਾਨ ਅੰਦਰ।
ਗੁਲਾਬ ਸਿੰਘ ਵੀ ਮਹਿਕਨਾਂ ਚਾਂਹਵਦਾ ਸੀ,
ਅੰਗਰੇਜ਼ ਸਰਕਾਰ ਦੀ ਸ਼ਾਨ ਅੰਦਰ।
ਬਾਹਰੋਂ ਕਬਰ ਕੀਤੀ ਚੂਨੇ ਗਜ ਚਿਟੀ,
ਮੁਰਦਾ ਦਬ ਦਿਤਾ ਬੇਈਮਾਨ ਅੰਦਰ।
ਕੈਂਹਦੇ ਸਿੰਘ ਜੀ ਹੋਗਿਆ ਸਾਫ ਪਾਣੀ,
ਡੁਬੀ ਰਹੀ ਪਰ ਬਿਲੀ ਹੈਵਾਨ ਅੰਦਰ।
ਕੱਕਾ-ਕਰ ਕਠਿਆਂ ਫੌਜਾਂ ਸਾਰੀਆਂ ਨੂੰ,
ਮਾਰਚ ਬੋਲ ਸਤਲੁਜ ਤੋਂ ਪਾਰ ਹੋਏ।
ਬਜੇ ਮੋਰਚੇ ਵਿਚ ਸਭਰਾਵਾਂ ਦੇ ਆ,
ਤੋਪਾਂ ਚਲੀਆਂ ਤੇ ਧੁੰਧੂਕਾਰ ਹੋਏ।
ਆ ਸਤਾਈ ਹਜ਼ਾਰ ਦੀ ਵਿਚ ਨਫਰੀ,
ਮਰਨ ਮਾਰਨ ਨੂੰ ਗੋਰੇ ਤਿਆਰ ਹੋਏ।
ਇਕ ਸੌ ਵੀਹ ਤੋਪਾਂ ਦਿਤੀਆਂ ਬੀੜ ਓਹਨਾਂ,
ਤੇ ਆ ਫੈਰ ਕਠੇ ਇਕ ਸੇ ਵਾਰ ਹੋਏ।