ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/153

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੫੫)

ਖੱਖਾ-ਖਤ ਖੁਫੀਆ ਲਿਖਿਆ ਤੇਜਾ ਸਿੰਘ ਨੇ,
ਕਿਹਾ ਗੋਰਿਆਂ ਤਾਈਂ ਘਬਰਾਵਨਾ ਨਹੀਂ।
ਚਲ ਐਤਕੀ ਆਪ ਮੈਂ ਨਾਲ ਆਇਆ,
ਵਿਚੇ ਰੇੜਕਾ ਅਸਾਂ ਰਖਾਵਨਾ ਨਹੀਂ।
ਦਿਲ ਰਖਕੇ ਲੜੋ ਮੈਦਾਨ ਅੰਦਰ,
ਰਾਸ਼ਨ ਫੌਜ ਨੂੰ ਅਸਾਂ ਪੁਚਾਵਨਾ ਨਹੀਂ।
ਅਣਖਾਂ ਵਾਲੇ ਲਿਆਂਦੇ ਨੀ ਚਾਹੜ ਸਾਰੇ,
ਵਾਪਸ ਏਹਨਾਂ ਚੋਂ ਇਕ ਲਿਜਾਵਨਾ ਨਹੀਂ।
ਗੱਗਾ- ਗੋਰਿਆਂ ਨੂੰ ਹੋਗਈ ਫੇਰ ਧੀਰਜ,
ਕਫਣ ਬੰਨਕੇ ਸਿਰਾਂ ਤੇ ਡਰਨ ਲਗੇ।
ਇਕ ਸੌ ਵੀਹ ਤੋਪਾਂ ਇਕ ਸੇ ਵਾਰ ਚਲੀਆਂ,
ਬਾਲਣ ਵਾਂਗ ਜੁਵਾਨ ਵਿਚ ਸੜਨ ਲਗੇ।
ਗਡੀਆਂ ਚੂਰ ਹੋਈਆਂ ਰਸਦ ਬਸਦ ਦੀਆਂ,
ਸੋਹਲੇ ਖੂਨ ਦੇ ਸੂਰਮੇ ਪੜਨ ਲਗੇ।
ਖ਼ੂਨ ਡੋਹਲ ਮੈਦਾਨ ਵਿਚ ਬਰਕਤ ਸਿੰਘਾ,
ਕਿਸਮਤ ਆਪਣੀ ਨੂੰ ਗੋਰੇ ਘੜਨ ਲਗੇ।
ਘੱਘਾ-ਘਰਦਿਆਂ ਭੇਤੀਆਂ ਸੰਨ ਲਾਈ,
ਕਸਰ ਰਹੀ ਨਾਹੀਂ ਪਹਿਰੇਦਾਰਾਂ ਵਲੋਂ।
ਸਿਖ ਵਿਚ ਭੁਲੇਖਿਆਂ ਗਏ ਲੁਟੇ,
ਪੇਚ ਚਲਦੇ ਗਏ ਗਮਕਾਰਾਂ ਵਲੋਂ।
ਮਿਲਿਆ ਖੂਬ ਇਨਾਮ ਰਣਜੀਤ ਸਿੰਘ ਨੂੰ,
ਪਾਲੇ ਬੁਕਲ ਦੇ ਸਪਾਂ ਹੁਸ਼ਿਆਰਾਂ ਵਲੋਂ!
ਘਰਦੇ ਦੀਵਿਆਂ ਨੇ ਘਰਨੂੰ ਸਾੜ ਦਿਤਾ,