ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/154

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੧੫੬)

ਜੇਹੜੀ ਹੋਣੀ ਸੀ ਹੋ ਗਈ ਗ਼ਦਾਰਾਂ ਵਲੋਂ।
ਚਚਾ-ਚਤਰ ਸਿੰਘ ਸ਼ਾਮ ਮੇਵਾ ਸਿੰਘ ਜੀ,
ਮੋਹਰੇ ਹੋ ਹੋ ਫੌਜਾਂ ਲੜਾਨ ਲਗੇ।
ਮਾਖੇ ਖਾਂ ਬੁਧ ਸਿੰਘ ਰਾਮ ਸਿੰਘ ਜੀ ਭੀ,
ਵਾਢੀ ਵਾਂਗ ਕਿਰਸਾਨ ਦੇ ਪਾਣ ਲਗੇ।
ਸ਼ਿਸਤਾਂ ਬੰਨ ਬੰਨ ਮਾਰਕੇ ਗੋਲਿਆਂ ਨੂੰ,
ਗੋਰੇ ਗੋੜਿਆਂ ਵਾਂਗੂੰ ਉਡਾਣ ਲਗੇ।
ਰੁੜ ਗਏ ਫਰੰਗੀ ਦੇ ਮੋਰਚੇ ਕਈ,
ਐਸਾ ਅਗ ਦਾ ਮੀਂਹ ਵਰਸਾਨ ਲਗੇ।
ਛੱਛਾ-ਛਲ ਆਈ ਐਡੀ ਗਜ਼ਬ ਵਾਲੀ,
ਸਿੰਘ ਸੂਰਮੇ ਖੜੇ ਚਟਾਨ ਵਾਂਗੂੰ।
ਦਿਤੇ ਚੰਡ ਗੋਰੇ ਵਾਂਗਰ ਫਾਲਿਆਂ ਦੇ,
ਦੇਗਾਂ ਲਗੀਆਂ ਪੈਣ ਵਦਾਨ ਵਾਂਗੂੰ।
ਗੇਂਦਾਂ ਵਾਂਗਰਾਂ ਉਡਦੇ ਸੀਸ ਜਾਪਣ,
ਭੁਖੇ ਸ਼ੇਰ ਫਿਰਦੇ ਹਨੂਮਾਨ ਵਾਂਗੂੰ।
ਦੋਹਾਂ ਵਿਚ ਮੁਰਦੇ ਉਤੇ ਪਿਆ ਮੁਰਦਾ,
ਭਰੀਆਂ ਲਗੀਆਂ ਦਿਸਦੀਆਂ ਧਾਨ ਵਾਂਗੂੰ।
ਜਜਾ-ਜਾਪਿਆ ਸਾਹਮਣੇ ਗੋਰਿਆਂ ਨੂੰ,
ਸਿੰਘ ਚੜੇ ਨੇ ਖਾਇਕੇ ਕਿੰਦ ਮੀਆਂ।
ਐਹਲਕਾਰ ਭਾਵੇਂ ਸਾਰੇ ਵਲ ਸਾਡੇ,
ਪਰ ਨਹੀਂ ਰਬਨੂੰ ਕਾਰ ਪਸਿੰਦ ਮੀਆਂ।
ਸਿੰਘ ਉਰੇ ਸਮੁੰਦਰੋਂ ਛਡਨੀ ਨਹੀਂ,
ਕਿਸੇ ਥਾਂ ਅੰਗਰੇਜ਼ ਦੀ ਬਿੰਦ ਮੀਆਂ।