ਪੰਨਾ:ਪੰਥਕ ਪ੍ਰਵਾਨੇ.pdf/155

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੫੭)

ਲੜਦੇ ਬੁਢੇ ਫਰੇਸ਼ਤੇ ਤੇਗ ਧੂਹ ਧੂਹ,
ਚਲੋ ਨਸ ਚਲੋ ਲੈਕੇ ਜਿੰਦ ਮੀਆਂ।
ਝਝਾ-ਝਲ ਅੰਦਰ ਬੁਕਣ ਸ਼ੇਰ ਜੀਕੂੰ,
ਸਿੰਘ ਬੁਕਦੇ ਵਿਚ ਮੈਦਾਨ ਦੇ ਜੀ।
ਧਬੇ ਲਾਇ ਗਦਾਰਾਂ ਪੰਜਾਬ ਨੂੰ ਜੋ,
ਲਗੇ ਲਾਹੁਣ ਧੋ ਨਾਲ ਕਿਰਪਾਨ ਦੇ ਜੀ।
ਕਿਤੇ ਅਗ ਵਰਦੀ ਚਲਣ ਕਿਤੇ ਚਕਰ,
ਤੂੰਬੇ ਉਡਦੇ ਵਿਚ ਅਸਮਾਨ ਦੇ ਜੀ।
ਲਹੂ ਮਿਝ ਵਾਲੇ ਮਚੇ ਘਾਣ ਥਾਂ ਥਾਂ,
ਕਰਬਲਾਟ ਪਿਆ ਵਿਚ ਜਹਾਨ ਦੇ ਜੀ।
ਟੈਂਕਾ-ਟਾਹਲੀਆਂ ਨੂੰ ਚੀਰਨ ਜਿਵੇਂ ਆਰੇ,
ਤੇਗਾਂ ਇੰਜ ਜੁਆਨਾਂ ਨੂੰ ਚੀਰਦੀਆਂ।
ਕਿਤੇ ਧੜੇ ਗੋਡੇ ਕਿਤੇ ਕਿਤੇ ਲਤਾਂ,
ਬਾਹਾਂ ਟੁਟੀਆਂ ਕਿਤੇ ਸਰੀਰ ਦੀਆਂ।
ਨਸ ਜਾਣ ਲਈ ਸੈਨਤਾਂ ਹੋ ਰਹੀਆਂ ਸਨ,
ਆਪੋ ਵਿਚ ਸਭ ਨੂੰ ਗੋਰੇ ਵੀਰ ਦੀਆਂ।
ਜਾਚ ਸਮੇਂ ਨੂੰ ਸਮੇਂ ਸਿਰ ਬਰਕਤ ਸਿੰਘਾ,
ਚਾਲਾਂ ਚਲ ਗਈਆਂ ਤੇਜੇ ਵਜ਼ੀਰ ਦੀਆਂ।
ਠੱਠਾ-ਠਹਿਰਨਾ ਖਰਾ ਮੁਹਾਲ ਹੋਇਆ,
ਕਲਗੀ ਵਾਲੇ ਦੇ ਸ਼ੇਰਾਂ ਜੁਵਾਨਾਂ ਅਗੇ।
ਨਹੀਂ ਮੌਤ ਨੂੰ ਵੀ ਮਾਫ ਠਹਿਰ ਸਕੇ,
ਸਿਰ ਲੱਥਾਂ ਦੀਆਂ ਕ੍ਰਿਪਾਨਾਂ ਅਗੇ।
ਨਠਣ ਲਗ ਪੈ ਸਿਰਾਂ ਤੇ ਪੈਰ ਧਰਕੇ,