ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/159

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੩)

ਫੌਜਾਂ ਚਾਹੜਕੇ ਨਾਲੇ ਲਿਆਇਆ ਜੀ।
ਰਾਰਾ-ਰਾਮ ਨੱਗਰ ਫੌਜਾਂ ਜਮਾਂ ਹੋਈਆਂ,
ਡੇਰੇ ਕੰਡੇ ਚਨਾਬ ਦੇ ਲਾਏ ਨੇ ਜੀ।
ਤੋਪਾਂ ਬੀੜੀਆਂ ਢਕੀ ਦੀ ਆੜ ਉਹਲੇ,
ਖੁਫੀਆ ਮੋਰਚੇ ਫੌਜਾਂ ਬਣਾਏ ਨੇ ਜੀ।
ਲਾਰਡ ਗਫ ਅਤੇ ਥੈਕ ਵਲ ਸਾਹਿਬ,
ਕਰਨ ਲਈ ਮੁਕਾਬਲਾ ਆਏ ਨੇ ਜੀ।
ਆਏ ਮਾਰਕੇ ਹੇਠ ਜਦ ਬਰਕਤ ਸਿੰਘਾ,
ਇਕ ਦੰਮ ਅਗ ਦੇ ਮੀਂਹ ਬਰਸਾਏ ਨੇ ਜੀ।
ਲੱਲਾ-ਲਗ ਗਏ ਢੇਰ ਜਦ ਮੁਰਦਿਆਂ ਦੇ,
ਅਖਾਂ ਖੁਲੀਆਂ ਹੋ ਗਏ ਹੈਰਾਨ ਗੋਰੇ।
ਪਿਛੇ ਹਟ ਕੇ ਬੀੜ ਲਏ ਤੋਪਖਾਨੇ,
ਅਗ ਰੋਹ ਦੇ ਵਿਚ ਬਰਸਾਨ ਗੋਰੇ।
ਹੋਇਆ ਜ਼ਰਾ ਨੁਕਸਾਨ ਨਾ ਖਾਲਸੇ ਦਾ,
ਤਕ ਤਕ ਕੇ ਮਾਰਨ ਨਸ਼ਾਨ ਗੋਰੇ।
ਲੰਘਣ ਲਈ ਚਨਾਬ ਨੂੰ ਬਰਕਤ ਸਿੰਘਾ,
ਕਦਮ ਅਗੇ ਨੂੰ ਫੇਰ ਟਕਾਨ ਗੋਰੇ।
ਵੱਵਾ-ਵਾਹਰ ਪੈਗਈ ਅਗੋਂ ਧੂਹ ਤੇਗਾਂ
ਲਥੇ ਵਿਚ ਮੈਦਾਨ ਦੇ ਘਾਣ ਚੰਗੇ।
ਹਟ ਰਾਮ ਨਗਰੋਂ ਪਿਛੇ ਆਣ ਬੈਠੇ,
ਦੇਕੇ ਮੌਤ ਦੇ ਮੂੰਹ ਜੁਵਾਨ ਚੰਗੇ।
ਦੋ ਮਾਂਹ ਏਦਾਂ ਦੋਹਾਂ ਦਲਾਂ ਅੰਦਰ,
ਰਹੇ ਨਿਤ ਹੁੰਦੇ ਘਮਸਾਨ ਚੰਗੇ।
ਟੁਟੇ ਦਿਲ ਫਰੰਗੀ ਦੇ ਬਰਕਤ ਸਿੰਘਾ,