ਪੰਨਾ:ਪੰਥਕ ਪ੍ਰਵਾਨੇ.pdf/160

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੬੪)

ਸੁਣ ਸੁਣ ਗ਼ਦਰ ਦੇ ਥਾਂ ਥਾਂ ਸਮਾਨ ਚੰਗੇ।
[ ਅੰਤਮ ਬੇਨਤੀ ]
ਜੈ ਚੰਦ ਚੰਦਰੇ ਹੈਸੀ ਗ਼ਦਾਰੀ ਕੀਤੀ,
ਚਲੀ ਜ਼ੁਲਮ ਦੀ ਭਾਰੀ ਤਲਵਾਰ ਜਗ ਤੇ।
ਰਾਵਣ ਨਾਲ ਭਬੀਖਣ ਗ਼ਦਾਰੀ ਕੀਤੀ,
ਲੰਕਾ ਸੋਨੇ ਦੀ ਸੜ ਗਈ ਬੇਕਾਰ ਜਗ ਤੇ।
ਤੇਜੂ ਲਾਲੂ ਧਿਆਨੇ ਗ਼ਦਾਰੀਆਂ ਕਰ,
ਦਿਤਾ ਤਖਤ ਪੰਜਾਬ ਦਾ ਹਾਰ ਜਗ ਤੇ।
ਸ਼ਾਹਲਾ ਜਗ ਤੋਂ ਮਰੇ ਗ਼ਦਾਰ ਦੀ ਮਾਂ,
ਪੈਦਾ ਹੋਵੇ ਨਾਂ ਕੌਮੀ ਗ਼ਦਾਰ ਜਗ ਤੇ।
----0----
ਏਸ ਜੰਗ ਨਾਮੇ ਤਾਈਂ ਪੜੇ ਜੇਹੜਾ,
ਫੁਟ ਫੁਟ ਖੂਨ ਦੇ ਅੱਥਰੂ ਰੋਏਗਾ ਓਹ।
ਹੁਸ਼ਿਆਰ ਰੈਹਸੀ ਗੰਦੇ ਲੀਡਰਾਂ ਤੋਂ,
ਬਿਨਾਂ ਪਰਖਿਆਂ ਨੇੜੇ ਨਾਂ ਛੋਏਗਾ ਓਹ।
ਉਮਤ ਆਵੇਗਾ ਵਤਨ ਪਿਆਰ ਦਿਲ ਵਿਚ,
ਖੁਦਗਰਜ਼ੀ ਦੀ ਮੈਲ ਨੂੰ ਧੋਏਗਾ ਓਹ।
ਫਿਟਕਾਂ ਦੇਵੇ ਗ਼ਦਾਰਾਂ ਤੇ ਬੁਰਛਿਆਂ ਨੂੰ,
ਬੀਜ ਸਦਾ ਕੁਰਬਾਨੀ ਦੇ ਬੋਏਗਾ ਓਹ।
ਭਾਵੇਂ ਏਸ ਦੁਰਾਨ ਦੇ ਵਿਚ ਕੇਈ,
ਲੜੀਆਂ ਸਿੰਘਾਂ ਨੇ ਹੋਰ ਲੜਾਈਆਂ ਨੇ।
ਮਸ਼ਹੂਰ ਕਹਾਣੀਆਂ ਬਰਕਤ ਸਿੰਘਾ,
ਢੂੰਡ ਭਾਲਕੇ ਜੋੜ ਸੁਨਾਈਆਂ ਨੇ।
।। ਇਤਿ ।।