ਪੰਨਾ:ਪੰਥਕ ਪ੍ਰਵਾਨੇ.pdf/162

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਹਾਣੀ-ਕਲਾ ਵਿਚ ਸਿਖਰ ਪੁਜੇ ਹੋਏ ਲੇਖਕ
ਦੇਵਿੰਦਰ ਐਮ ਏ. ਦੀ

ਮੌਲਕ ਕਹਾਣੀਆਂ ਦੀ ਪੁਸਤਕ
ਦੋ ਕਿਨਾਰੇ


ਦੇਵਿੰਦਰ ਐਮ.ਏ. ਇਕ ਸੁਚੱਜਾ ਤੇ ਸਫਲ-ਕਹਾਣੀ ਲੇਖਕ ਹੈ,ਇਸ ਦੀ ਕਹਾਣੀ-ਕਲਾ ਨੂੰ ਵਿਦਵਾਨਾਂ ਨੇ ਇਕ ਜ਼ਬਾਨ ਹੋਕੇ ਸਲਾਹਿਆ ਹੈ। ਲੇਖਕ ਦੀ ਹਰ ਕਹਾਣੀ ਜਿੰਦਗੀ ਨਾਲ ਇਕ ਮਿਕ ਹੋਈ ਜਾਪਦੀ ਹੈ। ਪੜ੍ਹਨ ਲਗਿਆਂ ਇਹੋ ਪ੍ਰਤੀਤ ਹੁੰਦਾ ਹੈ ਕਿ ਅਸਲੀ ਜ਼ਿੰਦਗੀ ਸਾਡੇ ਸਾਹਮਣੇ ਹਰਕਤ ਵਿਚ ਆਈ ਹੋਈ ਹੈ। ਦੇਵਿੰਦਰ ਨੇ ਕਹਾਣੀਆਂ ਦੀ ਇਹ ਪੁਸਤਕ ਲਿਖ ਕੇ ਪੰਜਾਬੀ ਸੰਸਾਰ ਵਿਚ ਇਕ ਨਵੀਂ ਹਲਚਲ ਪੈਦਾ ਕਰ ਦਿਤੀ ਹੈ, ਹਰ ਕਹਾਣੀ ਆਪਣੇ ਅੰਦਰ ਇਕ ਨਵਾਂ ਰਸ ਨਵੀਂ ਖਿੱਚ ਤੇ ਅਨੋਖੀ ਨਵੀਂਨਤਾ ਰਖਦੀ ਹੈ, ਤੁਸੀਂ ਪੜ੍ਹਕੇ ਕਿਸੇ ਜੀਵਨ ਹੁਲਾਰੇ ਵਿਚ ਆ ਜਾਓਗੇ। ਇਸਦਾ ਸਾਜ਼ ਸੁਆਦ ਆਪ ਨੂੰ ਕਿਸੇ ਉਚੇਰੀ ਦੁਨੀਆਂ ਦੇ ਦਰਸ਼ਨ ਕਰਾ ਦੇਵੇਗਾ। ਅਜ ਹੀ ਮੰਗਾ ਲਵੋ ਸਫ਼ੇ ੧੬੦, ਜਿਲਦ ਸੋਹਣੀ ਅੰਗੀਦਾਰ ਮੁਲ ਕੇਵਲ ੧॥) ਵਲੈਤੀ ਕਾਗਜ਼ ੨)

ਇਹ ਤੇ ਹੋਰ ਹਰ ਪ੍ਰਕਾਰ ਦੀਆਂ ਧਾਰਮਕ ਭਾਈਚਾਰਕ, ਗਿਆਨੀ, ਵਿਦ੍ਵਾਨੀ ਦੀਆਂ ਪੁਸਤਕਾਂ ਗੁਰਬਾਣੀ ਦੇ ਸੁਧ ਤੇ ਸੁੰਦਰ ਗੁਟਕੇ,ਕੰਘੇ ਕੜੇ, ਕ੍ਰਿਪਾਨਾਂ, ਚੌਰ ਰਿਆਇਤੀ ਮੰਗਾਉਣ ਵਾਸਤੇ ਸਾਨੂੰ ਚੇਤੇ ਕਰਿਆ ਕਰੋ।

ਸਾਡਾ ਪ੍ਰਸਿੱਧ ਪਤਾ-
ਭਾ: ਅਤਰ ਸਿੰਘ ਗੁਰਮੁਖ ਸਿੰਘ
ਪੁਸਤਕਾਂ ਵਾਲੇ, ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ