ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੧੯)
ਝੰਡੇ ਦੇਸ਼ ਪੰਜਾਬ ਦੇ, ਝੁਲਨ ਵਿਚ ਅਸਮਾਨ।
ਅਜ ਹੋਈ ਮੈਂ ਸੁਰਖਰੂ, ਤੈਥੋਂ ਲਾਹਕੇ ਭਾਰ।
ਸਿੰਜ ਗਏ ਤੇਰੀ ਅਨਖ ਨੂੰ, ਮੇਰੇ ਰਾਜ ਦੁਲਾਰ।
ਬਦਲ ਪੁਰਾਣਾ ਚੋਲੜਾ, ਦੇਹੀ ਵਾਲਾ ਭੌਰ।
ਸਚਖੰਡ ਅੰਦਰ ਚਲੀ ਗਈ, ਮਾਤਾ 'ਗੁਜਰ ਕੌਰ'।
ਦੁਖਾਂ, ਭੁਖਾਂ, ਵਾਲੜੇ, ਸਰ ਮਾਰੂ ਕਰ ਪਾਰ।
ਕਰ ਗਈ ਨਾਮ 'ਅਨੰਦ' ਜੀ, ਕਾਇਮ ਵਿਚ ਸੰਸਾਰ।
'ਟੋਡਰ ਮਲ' ਸਰਹੰਦ ਦੇ, ਸ਼ਾਹੀ ਸ਼ਾਹੂਕਾਰ।
ਸਸਕਾਰਨ ਹਿਤ ਲੀਤੀਆਂ, ਲੋਥਾਂ ਮੋਹਰਾਂ ਤਾਰ।
ਮਜ਼ਲੂਮਾਂ ਦੇ ਖੂਨ ਦੀ, ਧਾਂਕ ਪਈ ਸੰਸਾਰ।
ਫਟ ਅੱਲੇ ਫਿਰ ਜਾਗ ਪੈ, ਘਰ ਘਰ ਤੁਰ ਪਈ ਵਾਰ।
-----
ਡਲੇ ਦੀ ਪ੍ਰੀਖਿਆ
[ਕਬਿੱਤ]
ਵਿਚ 'ਤਲਵੰਡੀ' ਆਏ ਗੁਰੂ ਦਸਮੇਸ਼ ਪਿਆਰੇ,
ਦੇਸ਼ ਹਿਤ ਬਲੀ ਦੇਕੇ ਸਾਰੇ ਪਰਵਾਰ ਦੀ।
ਰਾਜ, ਸਾਜ, ਤਖਤ, ਤਾਜੇ, ਵਾਰਕੇ ਸਮਾਜ ਸਭ,
ਦੁਨੀਆਂ ਦੇ ਵਿਚ ਹੱਦ ਕਰ ਉਪਕਾਰ ਦੀ।
ਵੇਹਲੇ ਹੋਕੇ ਜੰਗਾਂ ਵਲੋਂ ਖੋਹਲਿਆ ਕਮਰ-ਕਸਾ,
ਮਾਲਵੇ 'ਚਿ ਵਗੀ ਨੈਂ ਫਿਰ ਪਰਚਾਰ ਦੀ।
ਥਾਉਂ ਥਾਂਈ ਲਿਖੇ ਆਪ ਬੈਠਕੇ ਹੁਕਮ ਨਾਮੇ,
ਲਾਹੀ ਡੰਝ ਸੰਗਤਾਂ ਨੇ ਰਜਕੇ ਦੀਦਾਰਦੀ।