ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/21

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੩)


ਸਾਡੇ ਨਾਮ ਖਾਤਰ ਬੰਸ ਵਾਰਿਆ ਜਿਸ,
ਉਹਦੇ ਨਾਮ ਤੋਂ ਹੋਈਏ ਕੁਰਬਾਨ ਦੋਵੇਂ।
ਕਲਗੀਧਰ ਦੀ ਸ਼ਮਾਂ ਤੋਂ ਬਰਕਤ ਸਿੰਘਾ,
ਆਏ ਜਿੰਦਾਂ 'ਪਰਵਾਨੇ' ਘੁਮਾਨ ਦੋਵੇਂ।
ਗੁਰਾਂ ਆਖਿਆ ਵੇਖ ਲੈ 'ਡਲਿਆ ਉਏ,
ਸਿੰਘਾ ਹੱਦ ਤੋਂ ਪਿਆਰ ਟਪਾ ਦਿਤਾ।
ਏਨੀ ਕਹਿੰਦਿਆਂ ਹੀ ਦਿਤਾ ਨਪ ਘੋੜਾ,
ਸਿਰਾਂ ਉਤੋਂ ਨਿਸ਼ਾਨਾ ਲੰਘਾ ਦਿਤਾ।
(ਡਲੇ ਨੇ ਸਿੰਘ ਸਜਨਾ)
ਡਲਾ, 'ਡਲ' ਸੀ ਸੁੰਝੀ ਪ੍ਰੇਮ ਬਾਝੋਂ,
ਇਕੋ ਚੋਟ ਦੇ ਨਾਲ ਭਰਪੂਰ ਹੋਇਆ।
ਚਰਨੀ ਡਿਗ ਕਹਿੰਦਾ ਜਾਨੀ ਜਾਨ ਬਖਸ਼ੋ,
ਸ਼ਰਧਾ ਉਪਜ ਆਈ ਭਰਮ ਦੂਰ ਹੋਇਆ।
ਸ਼ੀਸ਼ੇ ਵਾਂਗਰਾਂ ਹੋਇਆ ਜਾਂ ਚਿਤ ਨਿਰਮਲ,
ਨਦਰ ਸਾਈਂ ਦੀ ਵਿਚ ਮਨਜ਼ੂਰ ਹੋਇਆ।
ਗੁਰਾਂ ਮੇਹਰ ਕਰਕੇ ਅੰਮ੍ਰਤ ਬਖਸ਼ ਦਿਤਾ,
ਹਿਰਦੇ ਸ਼ਾਂਤ ਆਈ ਨੂਰੋ ਨੂਰ ਹੋਇਆ।
'ਦੱਲ ਸਿੰਘ' ਨਾਮ ਦਾਤਾਰ ਨੇ ਰਖ ਦਿਤਾ,
ਸੇਵਾ ਨਾਲ ਪ੍ਰੇਮ ਦੇ ਕਰਨ ਲਗਾ।
ਜਨਮ ਮਰਨ ਤੋਂ ਰਹਿਤ 'ਅਨੰਦ' ਹੋਇਆ,
ਜਦੋਂ ਆਨ ਦਸ਼ਮੇਸ਼ ਦੀ ਸ਼ਰਨ ਲਗਾ।
(ਬਹਾਦਰ ਸ਼ਾਹ ਨੇ ਗੁਰਾਂ ਦੀ ਸ਼ਰਨੀ ਡਿਗਨਾ)-ਪਉੜੀ
ਫਗਣ ਸੰਮਤ ਤਰੇਠ ਵਿਚ, ਆ ਵਰਤਿਆ ਕਾਰਾ।