ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/22

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੨੪)

ਸੀਨਾ ਜ਼ੋਰ ਔਰੰਗਜ਼ੇਬ, ਪਾਪੀ ਹਤਿਆਰਾ।
ਦਖਣ ਵਿਚ ਸੰਸਾਰ ਤੋਂ, ਕਰ ਗਿਆ ਕਿਨਾਰਾ।
ਪੁਤਰਾਂ ਵਿਚ ਆ ਰਾਜ ਤੋਂ, ਪਿਆ ਸ਼ੋਰ ਕਰਾਰਾ।
ਬਹਿ ਗਿਆ ਆਪੀਂ ਤਖਤ ਤੇ,ਉਠ 'ਆਜ਼ਮ ਤਾਰਾ'।
ਏਹ ਭੀ ਪੈਦੇ ਵਾਂਗਰਾਂ, ਸੀ ਜ਼ਾਲਮ ਭਾਰਾ।
[1]*ਛੋਟਾ ਭਾਈ ਮਾਰਿਆ,ਇਸ ਦੇਕੇ ਲਾਰਾ।
'ਬਹਾਦਰ ਸ਼ਾਹ' ਸਰਹੱਦ ਵਿਚ, ਦੁਖ ਸੁਣਦੇ ਸਾਰਾ।
ਮਾਰੋ ਮਾਰ ਪੁਕਾਰਦਾ, ਲੈ ਲਸ਼ਕਰ ਭਾਰਾ।
ਸ਼ਰਨ ਗੁਰਾਂ ਦੀ ਆ ਪਿਆ, ਪਰ ਡਰਦਾ ਮਾਰਾ।
(ਗੁਰੂ ਜੀ ਨਾਲ ਅਹਿਦਨਾਮਾ) ਬੈਂਤ
'ਸ਼ਾਹ ਜਹਾਨ ਪੁਰ' ਆ 'ਸ਼ਾਹ' ਨੇ ਗੁਰਾਂ ਅਗੇ,
ਰੋ ਰੋ ਕੀਤੀਆਂ ਹਾਲ ਦੁਹਾਈਆਂ ਜੀ।
ਛੋਟੇ ਭਾਈ ਨੇ ਲੈ ਲਿਆ ਤਖਤ ਮੇਰਾ,
ਧੋਖੇ ਨਾਲ ਕਰਕੇ ਚਤਰਾਈਆਂ ਜੀ।
ਮੇਰੇ ਬਾਪ ਨੇ ਜਿਨਾਂ ਦੇ ਨਾਲ ਰਲਕੇ,
ਹੈਨ ਸਖਤੀਆਂ ਤੁਸਾਂ ਤੇ ਢਾਈਆਂ ਜੀ।
ਜਾਵਾਂ ਜਿਤ ਤਾਂ ਸਾਰੀਆਂ ਉਹ ਢਕਾਂ,
ਜਾਵਨ ਤੁਸਾਂ ਦੇ ਹਥ ਪਕੜਾਈਆਂ ਜੀ।
ਜਿਨਾਂ ਜ਼ੁਲਮ ਤੁਸਾਡੜੇ ਨਾਲ ਕੀਤੇ,
ਫੜਕੇ ਕੁਤਿਆਂ ਕੋਲੋਂ ਪੜਵਾਉ ਬੇਸ਼ੱਕ।
ਸੁਚਾ ਨੰਦ, ਵਜ਼ੀਰ ਖਾਂ, ਭੀਮ ਚੰਦ ਨੂੰ,
ਉਤੇ ਸੂਲੀ ਦੇ ਤੁਸੀਂ ਚੜਾਉ ਬੇਸ਼ਕ।


  1. *ਕਾਮਬਖਸ਼ ਨੂੰ ਧੋਖੇ ਨਾਲ ਸਦਕੇ ਕਤਲ ਕਰਵਾ ਦਿਤਾ