ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
(੩੨)
ਫੜਨੀ ਪਵੇ ਨਾਂ ਫੇਰ ਤਲਵਾਰ ਪਿਆਰੇ।
ਅਸੀਂ ਆਪ ਹੀ ਆਪਨਾ ਭੇਜ 'ਬੰਦਾ',
ਕਰ ਲਵਾਂਗੇ ਠੀਕ ਸੁਧਾਰ ਪਿਆਰੇ।
[ਗੁਰੂ ਜੀ ਨੇ ਨਾਦੇੜ ਨੂੰ ਚਲੇ ਜਾਣਾ]
ਏਥੋਂ ਚਲਕੇ ਸਿਧੇ, ਨਾਦੇੜ ਪੁਜੇ,
'ਮਾਧੋ ਦਾਸ' ਦੇ ਡੇਰੇ ਵਿਚ ਆਂਵਦੇ ਨੇ।
ਕਰਾਮਾਤ ਭਾਰੀ ਵਾਲਾ ਸਾਧ ਸੀ ਏਹ,
ਦੁਨੀਆਂ-ਦਾਰ ਸਾਧੂ ਖੌਫ ਖਾਂਵਦੇ ਨੇ।
ਪ੍ਰੀਤਮ ਬੈਠ ਗਏ ਉਸਦੇ ਪਲੰਘ ਉਤੇ,
ਸਿੰਘ ਬਕਰੇ ਪਕੜ ਝਟਕਾਂਵਦੇ ਨੇ।
ਸੇਵਕ ਸਾਧ ਦੇ ਜਾਇਕੇ ਬਰਕਤ ਸਿੰਘਾ,
ਸਾਰਾ ਖੋਹਲ ਅਹਿਵਾਲ ਸੁਣਾਂਵਦੇ ਨੇ।
ਮਾਧੋ ਦਾਸ ਨੇ ਬੀਰਾਂ ਨੂੰ ਹੁਕਮ ਦਿਤਾ,
ਆਕੇ ਮਾਇਆ ਦਾ ਪਲੰਘ ਉਲਟਾਨ ਲਗੇ।
ਚਾਰ ਤੀਰ ਗਡੇ ਗੁਰਾਂ ਚਵੀਂ ਪਾਸੀਂ,
ਪਲੰਘ ਹਿਲਦਾ ਨਾਂ ਜ਼ੋਰ ਲਾਨ ਲਗੇ।
[ਮਾਧੋ ਦਾਸ ਨੇ ਪੈਰੀਂ ਪੈਣਾ]
ਬਲ ਪਰਖ ਜਦੋਂ ਨਿਰਬਲ ਹੋਗਿਆ ਓਹ,
ਗਈ ਪੇਸ਼ ਨਾਂ ਗੁਰੂ ਬਲਵਾਨ ਉੱਤੇ।
ਹਥ ਜੋੜ ਕਹਿੰਦਾ ਨਿਮਸ਼ਕਾਰ ਕਰਕੇ,
ਕੀਤੀ ਮੇਹਰ ਜੇ ਬੜੀ ਨਾਦਾਨ ਉੱਤੇ।
ਬਖਸ਼ੋ ਹੁਕਮ ਕੁਝ ਆਪਦੀ ਕਰਾਂ ਸੇਵਾ,
ਜਨਮ ਸਫਲ ਹੋ ਜਾਵੇ ਜਹਾਨ ਉੱਤੇ।