ਇਹ ਸਫ਼ਾ ਪ੍ਰਮਾਣਿਤ ਹੈ
(੩੩)
ਬੂਹੇ ਖੋਹਲ ਦਿਤੇ, ਮੇਰੀ ਸਫਲਤਾ ਦੇ,
ਚਰਨ ਪਾਇਕੇ ਆਪਾਂ ਮਕਾਨ ਉੱਤੇ।
ਬੋਲੇ ਹੱਸ ਪ੍ਰੀਤਮ ਭਾਈ ਕੌਣ ਹੈਂ ਤੂੰ,
ਕੀਹ ਏ ਨਾਮ ਤੇ ਕੀਹ ਏ ਰੁਜ਼ਗਾਰ ਤੇਰਾ।
ਖੁਸ਼ ਹੋਵੇਂ ਹੇਠੀ ਕਰਕੇ ਸਾਧੂਆਂ ਦੀ,
ਭਲਿਆ ਲੋਕਾ! ਏਹ ਕੈਸਾ ਵਿਹਾਰ ਤੇਰਾ।
[ਮਾਧੋ ਦਾਸ ਦੀ ਬੇਨਤੀ]
'ਬੰਦਾ' ਆਪ ਦਾ ਸਾਧ ਗਰੀਬ ਜਿਹਾ,
ਨੀਵਾਂ ਸੀਸ ਕਰਕੇ ਨਮਸ਼ਕਾਰ ਕਰਦਾ।
ਮੇਰੇ ਵਸ ਤੋਂ ਗਲ ਬੇਵਸ ਹੋਈ,
ਭਾਲ ਆਪ ਦੀ ਸੀ ਸੇਵਾਦਾਰ ਕਰਦਾ।
ਜੰਮੂ ਪੁਨਛ ਦਾ ਜਨਮ ਗ਼ਰੀਬ ਦਾ ਹੈ,
ਬੈਠ ਜੰਗਲੀ ਭਜਨ ਕਰਤਾਰ ਕਰਦਾ।
ਸੁਤਾ ਵਿਚ ਅਗਿਆਨ ਦੇ ਬਰਕਤ ਸਿੰਘਾ,
ਮਨਮਤ ਦੇ ਰਿਹਾ ਵਿਹਾਰ ਕਰਦਾ।
ਦਾਤੇ ਆਖਿਆ 'ਬੰਦਾ' ਜੇ ਅਸਾਂ ਦਾ ਤੂੰ,
ਲਗ ਜਾਵੇਂਗਾ ਜਿਧਰ ਲਗਾਵਾਂਗੇ ਦਸ।
ਸੇਵਾਦਾਰ ਨਾਂ ਹੁਕਮ ਨੂੰ ਕਰਨ ਹੁਜਤ,
ਭਜ ਪਵੇਂਗਾ ਜਿਧਰ ਭਜਾਵਾਂਗੇ ਦਸ।
[ਬੰਦੇ ਦੀ ਬੇਨਤੀ]
'ਬੰਦਾ' ਆਪਦਾ ਹੋ ਗਿਆ ਜਦੋਂ ਹਾਂ ਮੈਂ,
ਕੇਹੜੀ ਗਲ ਦਾ ਫੇਰ ਇਨਕਾਰ ਸਵਾਮੀ।
ਤਨ, ਮਨ, ਧਨ, ਹਾਜ਼ਰ ਤਿੰਨੇ ਥੋਕ ਮੇਰੇ,