ਪੰਨਾ:ਪੰਥਕ ਪ੍ਰਵਾਨੇ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੪)

ਸੇਵਾ ਲਈ ਹਰ ਘੜੀ ਤਿਆਰ ਸੁਵਾਮੀ।
ਪਿਛਲੇ ਔਗਣਾਂ ਦਾ ਖਿਮਾ ਦਾਨ ਬਖਸ਼ੋ,
ਛਡੀ ਸਦਾ ਲਈ ਹੇਠੀ ਦੀ ਕਾਰ ਸੁਵਾਮੀ।
ਜੋ ਕੁਝ ਲਭਦਾ ਸਾਂ,ਪਿਆ ਲਭ ਮੈਨੂੰ,
ਸੜਦਾ ਚਿਤ ਹੋਇਆ ਠੰਡਾ ਠਾਰ ਸੁਵਾਮੀ।
ਬਣਿਆ ਰਹਾਂਗਾ 'ਬੰਦਾ' ਮੈਂ ਅੰਤ ਤੋੜੀ,
'ਸੇਵਾ' ਸਮਝ ਮੈਨੂੰ 'ਸੇਵਾਦਾਰ' ਬਖਸ਼ੋ।
ਚਿਤ ਚੰਦਰੇ ਦੀ ਕਾਲੋਂ ਲਥ ਜਾਵੇ,
ਸਾਕੀ ਬਾਟਿਓਂ ਜੇ ਘੁਟ ਚਾਰ ਬਖਸ਼ੋ।
[ਅੰਮ੍ਰਿਤ ਛਕਾਣਾ]
ਜਾਨੀ ਜਾਨ ਨੇ ਅੰਮ੍ਰਿਤ ਤਿਆਰ ਕਰਕੇ,
ਓਹਨੂੰ ਬੁਤ ਤੋਂ 'ਬੰਦਾ' ਬਣਾ ਦਿਤਾ।
ਲਥੀ ਸੰਧਿਆ ਹੋ ਗਿਆ ਸ਼ੇਰ ਬਬਰ,
ਪੈਰੋਂ ਸਿਰੇ ਤਕ ਵੇਸ ਪਲਟਾ ਦਿਤਾ।
ਅਣਖ ਜਾਗ ਉਠੀ ਸੀਨੇ ਵਿਚ ਓਹਦੀ,
ਪਲ ਵਿਚ ਖਟਿਓਂ ਮਿੱਠਾ ਸਜਾ ਦਿਤਾ।
ਗੁਰਬਖਸ਼ ਸਿੰਘ ਰਖਿਆ ਨਾਮ ਓਹਦਾ,
ਭਥਾ ਤੀਰਾਂ ਦਾ ਹਥ ਪਕੜਾ ਦਿਤਾ।
ਐਹ ਲੈ ਤੇਗ਼ ਸਾਡੀ ਜਾਹ ਪੰਜਾਬ ਅੰਦਰ,
ਕਰੀਂ ਸੋਧ ਦੁਸ਼ਟਾਂ ਹਤਿਆਰਿਆਂ ਦੀ।
ਇੱਟ ਇੱਟ ਢਾਹਕੇ ਕਰੀਂ ਬਰਕਤ ਸਿੰਘਾ,
ਸਰਹੰਦ ਦੇ ਉੱਚੇ ਮੁਨਾਰਿਆਂ ਦੀ।

---------