ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/38

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੪੦)

ਭਾ ਭੋਹ ਦੇ ਲੁਟਿਆ ਮਾਲ ਜੇਹੜਾ,
ਭਾੜੇ ਭੰਗ ਦੇ ਉਵੇਂ ਹੀ ਰੋੜਿਆਂ ਨੇ।
[ਤਥਾ]
ਪਿਛੋਂ ਲਸ਼ਕਰਾਂ ਹੋਸ਼ ਨਾਂ ਔਣ ਦਿਤੀ,
ਛਾਲਾਂ ਮਾਰ ਸਿਰ ਤੇ ਮੁਸਲਮਾਨ ਚੜ ਗਏ।
ਭਰੀਆਂ ਲਗਿਆਂ ਜਿਵੇਂ ਖੁਲਵਾੜਿਆਂ ਵਿਚ,
ਆ ਜੁਵਾਨ ਤੇ ਗਿਲਜੇ ਜੁਵਾਨ ਚੜ ਗਏ।
ਭੇਜੇ ਜਾਂਦਿਆਂ ਦੇ ਆਹੂ ਲਾਹ ਦਿਤੇ,
ਵਿਚ ਰਾਹਾਂ ਦੇ ਖੂਨੀ ਤੁਫਾਨ ਚੜ ਗਏ।
ਟਾਹਣ ਰੁਖਾਂ ਦੇ ਕਟਨ ਨੂੰ ਬਰਕਤ ਸਿੰਘਾ,
ਲੈਕੇ ਆਰੀਆਂ ਰੁਖੀ ਤਰਖਾਨ ਚੜ ਗਏ।
ਅਹਿਮਦ ਸ਼ਾਹ ਲੈਕੇ ਲਸ਼ਕਰ ਅਪਨੇ ਨੂੰ,
ਵਲ ਦੇਸ਼ ਦੇ ਢੇਰੀਆਂ ਢਾਹ ਨੱਠਾ।
ਜੇਹੜੀ ਤਰਫ ਨੂੰ ਕਿਸੇ ਦਾ ਮੂੰਹ ਹੋਇਆ,
ਛੇੜ ਘੋੜਿਆਂ ਨੂੰ ਅੰਨੇ ਵਾਹ ਨੱਠਾ।

ਸਿੰਘਾਂ ਦਾ ਹੱਲਾ
(ਦੁਵੱਯਾ)


ਲੁਟ ਲਿਆ ਸਭ ਮਾਲ ਮੈਦਾਨੋ, ਦਿਲੀ ਦੇ ਸਰਦਾਰਾਂ।
ਕਾਬਲ ਨੂੰ ਮੂੰਹ ਕਰਕੇ ਨੱਠੀਆਂ, ਅਹਿਮਦ ਸ਼ਾਹ ਦੀਆਂ ਡਾਰਾਂ।
ਬਾਦਸ਼ਾਹੀ ਦੱਲ ਦਿਲੀ ਵਲੇ, ਮੁੜ ਗਏ ਮੋੜ ਮੁਹਾਰਾਂ।
ਫੌਜੀ ਬੈਂਡ ਵਜੌਂਦੇ ਜਾਂਦੇ, ਗਾਉਣ ਅਲੀ ਦੀਆਂ ਵਾਰਾਂ।
ਚਿਰ ਦੇ ਪਿਛੋਂ ਸਮਾਂ ਅਨੋਖਾ, ਹੱਥ ਸਿੰਘਾਂ ਨੂੰ ਆਇਆ।