ਪੰਨਾ:ਪੰਥਕ ਪ੍ਰਵਾਨੇ.pdf/4

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬)


ਊਚ ਨੀਚ ਸਭ ਸ਼ੁਕਰ ਗੁਜ਼ਾਰ ਤੇਰੇ,
ਤੂੰ ਸੰਸਾਰ ਦਾ ਕੁਲ ਸੰਸਾਰ ਤੇਰਾ
ਤੰਦਰੁਸਤੀ ਦੀ ਬਖਸ਼ 'ਅਨੰਦ' ਨਿਹਮਤ,
ਧੰਨਵਾਦ ਹਜ਼ਾਰ ਹਜ਼ਾਰ ਤੇਰਾ।
[ਵਾਕ-ਕਵੀ]
ਸੋਹਲੇ ਉਹਨਾਂ ਦੇ ਖੂਨ ਦੇ ਗਾਵਨੇ ਮੈਂ,
ਜਿਨਾਂ ਦੇਸ਼ ਪੰਜਾਬ ਅਜ਼ਾਦ ਕੀਤਾ।
ਸੋਹਲੇ ਉਹਨਾਂ ਦੇ ਖੂਨ ਦੇ ਗਾਵਨੇ ਮੈਂ,
ਡਿਗੇ ਢਠਿਆਂ ਨੂੰ ਜਿਨ੍ਹਾਂ ਸ਼ਾਦ ਕੀਤਾ।
ਸੋਹਲੇ ਉਹਨਾਂ ਦੇ ਖੂਨ ਦੇ ਗਾਵਨੇ ਮੈਂ,
ਜਿਨਾਂ ਜੱਗ ਤੋਂ ਜ਼ੁਲਮ ਬਰਬਾਦ ਕੀਤਾ।
ਸੋਹਲੇ ਉਹਨਾਂ ਦੇ ਖੂਨ ਦੇ ਗਾਵਨੇ ਮੈਂ,
ਜਿਨਾਂ ਸਦਾ ਦਾ ਬੰਦ ਫਸਾਦ ਕੀਤਾ।
ਜਿਨਾਂ ਅਪਨੇ ਸੀਸ ਹਥੇਲੀਆਂ ਤੇ,
ਪਰਵਾਨਿਆਂ ਵਾਂਗੂੰ ਉਠਾਏ ਹੋਏ ਨੇ।
ਪੰਥਕ ਮਹਿਲ ਵਿਚ ਇੱਟਾਂ ਦੀ ਥਾਂ ਜਿਨਾਂ,
ਅੰਗ ਕੱਟ ਕੱਟ ਅਪਨੇ ਲੁਵਾਏ ਹੋਏ ਨੇ।
[ਤਥਾ]
ਝੰਡੇ ਕੇਸਰੀ ਝੁਲਦੇ ਅੰਬਰਾਂ ਤੇ,
ਏਹ ਸਭ ਉਹਨਾਂ ਦੀਆਂ ਕੁਰਬਾਨੀਆਂ ਨੇ।
ਸਿੱਖ, ਰਾਜ ਦੀ ਜੱਗ ਤੇ ਨੀਂਹ ਰਖੀ,
ਬੰਸ ਵਾਰਕੇ ਸਿਰਾਂ ਦੇ ਦਾਨੀਆਂ ਨੇ।