ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/58

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੬੦)

(ਲੋਕਾਂ ਨੇ ਘਰ ਘਰ ਚਰਚਾ ਕਰਨਾ)
ਵੇਖ ਫੌਜ ਨੂੰ ਕਰੇ ਜਹਾਨ ਗਲਾਂ,
ਲਖੂ ਚਲਿਆ ਸਿੰਘ ਮੁਕਾਵਨੇ ਨੂੰ।
ਕੇਹੀ ਘੜੀ ਭੈੜੀ ਲਿਆ ਜਨਮ ਸਿੰਘਾਂ,
ਮਿਲੇ ਥਾਉਂ ਨਾ ਸੀਸ ਛੁਪਾਵਨੇ ਨੂੰ।
ਭਾਈ ਲਖੂ ਦਾ ਮਾਰਿਆ ਖਾਲਸੇ ਨੇ,
ਤੁਰਿਆ ਵੈਰ ਦੀ ਅਗ ਬੁਝਾਵਨੇ ਨੂੰ।
ਏਹਨਾਂ ਸਿੰਘਾਂ ਦਾ ਖੋਜ ਮਟਾ ਮੁੜਨਾ,
ਲਦੇ ਖਰਚ ਨੇ ਸਾਲਾਂ ਦੇ ਖਾਵਨੇ ਨੂੰ।
ਹਾਇ ਹੋਊ ਕੀ ਹਾਲ ਵਿਚਾਰਿਆਂ ਦਾ,
ਕਿਲਾ ਕੋਈ ਨਾਂ ਕੋਲ ਨਿਹੱਥਿਆਂ ਦੇ।
ਅਗੇ ਤੋਪਾਂ ਦੀ ਮਾਰ ਦੇ ਬਰਤਕ ਸਿੰਘਾ,
ਕਰਸਨ ਤੀਰ ਕੀ ਉਹਨਾਂ ਦੇ ਭਥਿਆਂ ਦੇ।
(ਭਲੇ ਲੋਕਾਂ ਦੇ ਵਿਚਾਰ)
ਕਬਿਤ
ਪੁਤ ਮਹਾਂ ਕਾਲਦਾ ਨਾਂ ਕਿਸੇ ਤੋਂ ਮੁਕਾਇਆ ਮੁਕੂ,
ਮਾਰਦਾ ਏ ਲਖੂ ਮੂੜ ਐਵੇਂ ਠੀਆਂ ਕੂੜੀਆਂ।
ਅਗੇ ਵੀ ਅਕਾਲੀ ਮਥੇ ਭਖੇ ਲਾਲੀ ਬੀਰਤਾ ਦੀ,
ਬੈਠੇ ਕੇਹੜੇ ਪੈਹਨਕੇ ਉਹ ਕਚ ਦੀਆਂ ਚੂੜੀਆਂ।
ਮਾਰਦੇ ਔਰੰਗਜ਼ੇਬ ਜਹੇ ਗਏ ਆਪ ਮਰ,
ਸਮੇਂ ਨੇ ਉਡਾਇ ਦਿਤੇ ਫੜ ਵਾਂਗ ਤੂੜੀਆਂ।
ਮਾਰੀ ਏਹਦੀ ਮਤ ਸਿੰਘਾਂ ਨਾਲ ਪਾ ਕੁਪੱਤ ਲਿਆ,
ਓਦੋਂ ਪਛਤਾਊ ਲੜੇ ਵਾਂਗ ਜਾਂ ਧਮੂੜੀਆਂ।