ਪੰਨਾ:ਪੰਥਕ ਪ੍ਰਵਾਨੇ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੬੧)


ਗਲ ਕੇਹੜੀ ਨਵੀਂ ਅਜ ਅਗੇ ਵੀ ਅਨੇਕਾਂ ਵਾਰੀ,
ਚੜੇ ਸ਼ਾਹੀ ਦਲ ਨਾਮ ਪੰਥ ਦਾ ਮਟਾਨ ਨੂੰ।
ਸੋਡੇ ਵਾਲੀ ਬੋਤਲ ਵਾਂਗ ਝੱਟ ਹੀ ਉਬਾਲ ਲਹਿਗਏ,
ਵੇਖਦੇ 'ਅਨੰਦ' ਖਾਲਸੇ ਦੀ ਕ੍ਰਿਪਾਨ ਨੂੰ।
(ਸਿੰਘਾਂ ਦੀ ਉਡੀਕ)
ਕਾਹਨੂੰਵਾਨ ਦੇ ਸਿੰਘ ਨੇ ਛੰਭ ਅੰਦਰ,
ਬੈਠੇ ਮੋਰਚੇ ਸਿੰਘ ਬਨਾ ਭਾਈ।
ਵਾਂਗੂੰ ਚੜ ਰੁਖਾਂ ਉਤੇ ਰਾਹ ਵੇਖਣ,
ਵੈਰੀ ਕਦੋਂ ਆਵੇ ਹੇਠ ਦਾ ਭਾਈ।
ਆਉਂਦਾ ਕਿਤੇ ਵੀ ਨਜ਼ਰ ਨਾਂ ਭਾਨ ਜਿਥੇ,
ਬਣਿਆ ਕਦਰਤੀ ਜਿਹਾ ਬਚਾ ਭਾਈ।
ਸਿੰਘ ਆਪਣੇ ਵਲੋਂ ਮਹਿਫੂਜ਼ ਬੈਠੇ,
ਅਗੇ ਹੋਏ ਜੋ ਕਰੇ ਖੁਦਾ ਭਾਈ।
ਸੂਰੇ ਸਿੰਘ ਭੇਤੀ ਸਾਰੇ ਜੰਗਲਾਂ ਦੇ,
ਸਾਗ ਪਾਤ ਖਾ ਵਕਤ ਟਪਾਨ ਲਗੇ।
ਰਾਖੇ ਦੇਸ਼ ਦੇ ਜੋਸ਼ ਵਿਚ ਬਰਕਤ ਸਿੰਘਾ,
ਸ਼ਸ਼ਤਰ ਆਪਣੇ ਮਾਂਜ ਲਸ਼ਕਾਨ ਲਗੇ।
(ਲਖੂ ਦਾ ਦੇਸ਼ ਵਿਚ ਹੋਕਾ)
ਲਖੂ ਫਿਰੇ ਹੋਕਾ ਦੇਂਦਾ ਦੇਸ਼ ਅੰਦਰ,
ਕੇਸ ਰਖ ਨਾਂ ਸਿੰਘ ਸਦਾਵਨਾ ਜੇ।
ਪੋਥੀ ਗ੍ਰੰਥ ਨਿਕਲੇ ਜਿਧੇ ਘਰੋਂ ਕੋਈ,
ਕੋਹਲੂ ਉਸਦਾ ਪੂਰ ਪੀੜਾਵਨਾਂ ਜੇ।
ਜਿਦੇ ਮੂੰਹੋਂ ਸੁਣਿਆਂ ਨਾਮ ਵਾਹਿਗੁਰੂ ਦਾ,