ਪੰਨਾ:ਪੰਥਕ ਪ੍ਰਵਾਨੇ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੭੧)

ਰਲਕੇ ਘੇਰ ਤਰੋੜ ਮਰੋੜ ਦੇਈਏ,
ਡੁਬ ਡੁਬਕੇ ਮਰਨ ਵਿਚਘਾਰ ਸਿੰਘ ਜੀ।
ਬਰਕਤ ਸਿੰਘ ਵਸੀਏ ਸੁਖਾਂ ਨਾਲ ਸਾਰੇ,
ਲਈਏ ਮਾਰ ਜੇ ਕਦੇ ਇਸ ਵਾਰ ਸਿੰਘ ਜੀ।
(ਸਿਰਖੰਡੀ ਛੰਦ)
ਚੜਕੇ ਪਰਬਤ ਖੈਂਹਦੇ, ਨਾਲ ਅਕਾਸ਼ ਦੇ।
ਵੈਰੀ ਬੈਠੇ ਲੈਂਹਦੇ, ਲੈਕੇ ਦਲਾਂ ਨੂੰ।
ਦਖਣ ਵਗੇ ਬਿਆਸਾ, ਛਲਾਂ ਮਾਰਕੇ।
ਰਹੀ ਨਾਂ ਪਿਛੇ ਆਸਾ, ਕੋਈ ਜੀਣ ਦੀ।
ਪਰਬਤ ਡਠੇ ਰਾਜੇ, ਨਾਹਰੇ ਮਾਰਦੇ।
ਵਜਨ ਮਾਰੂ ਵਾਜੇ, ਤੋਪਾਂ ਕਾਰੀਆਂ।
ਚੜਨ ਪਹਾੜਾਂ ਵਲੇ, ਜੇਹੜੇ ਤਾਨ ਲਾ।
ਸੁਟਣ ਵੈਰੀ ਥਲੇ, ਗੋਲੇ ਮਾਰਕੇ।
ਸੂਰਜ, ਚੰਨ ਤੇ ਤਾਰੇ, ਜਲ ਥਲ ਮੇਰ ਭੀ।
ਵੈਰੀ ਨੇ ਅਜ ਸਾਰੇ, ਹੋ ਗਏ ਪੰਥ ਦੇ।
ਖੁਭ ਖੁਭ ਲੜਨ ਜੁਵਾਨ, ਜਾਨਾਂ ਹੂਲਕੇ।
ਅਟ ਗਿਆ ਮੈਦਾਨ, ਲੋਥਾਂ ਨਾਲ ਸੀ।
ਭਿਜੇ ਰਤੂ ਨਾਲੇ, ਏਦਾਂ ਸੂਰਮੇ।
ਗੋਕਲ ਵਿਚ ਗੁਵਾਲੇ, ਖੇਡਣ ਹੋਲੀਆਂ।
ਰਤੂ ਰੰਗ ਸ਼ੇਰ, ਲੇਟੇ ਇਸਤਰਾਂ।
ਝੜਝੜ ਸੂਹੇ ਬੇਰ, ਲਗੇ ਢੇਰ ਜਿਉਂ।
ਦਿਲਦੇ ਕਢ ਗੁਬਾਰ, ਸੁਤੇ ਸੂਰਮੇ।
ਕਣਕਾਂ ਵਡ ਸਥਾਰ, ਪਾਏ ਲਾਵਿਆਂ।