ਸਮੱਗਰੀ 'ਤੇ ਜਾਓ

ਪੰਨਾ:ਪੰਥਕ ਪ੍ਰਵਾਨੇ.pdf/71

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

(੭੩)

ਥੰਮ ਗਏ ਦਸ਼ਮੇਮ ਦੇ ਲਾਲ ਭਾਈ।
ਦਿਨ ਡੁਬ ਗਿਆ ਖੂਨੀ ਨੈਂ ਅੰਦਰ,
ਹੋਈ ਜੰਗ ਵਾਲੀ ਬੰਦ ਚਾਲ ਭਾਈ।
ਸੁਖਾ ਸਿੰਘ ਦੀ ਗੋਡਿਉਂ ਲੱਤ ਟੁਟੀ,
ਐਪਰ ਵੇਖਿਆ ਸਿਦਕ ਕਮਾਲ ਭਾਈ।
ਖੋਲ ਆਪਣੇ ਲਤ ਦਾ ਕਮਰਕਸਾ,
ਬਧੀ ਲਤ ਸੀ ਹਨੇ ਦੇ ਨਾਲ ਭਾਈ।
ਭਾਵੇਂ ਪੀੜ ਨੇ ਤਨ ਕਮਜ਼ੋਰ ਕੀਤਾ,
ਮਨ ਹੋਨ ਨਾਂ ਦਿਤਾ ਨਿਢਾਲ ਭਾਈ।
ਜੀਭ ਕਾਲ ਦੀ ਹਥ ਵਿਚ ਤੇਗ ਫੜਕੇ,
ਰਿਹਾ ਜੰਗ ਕਰਦਾ ਏਸੇ ਹਾਲ ਭਾਈ।
ਲਗੇ ਘੋੜਿਓਂ ਲਾਹੁਣ ਤਾਂ ਕਹਿਣ ਲਗਾ,
ਮੇਰਾ ਕਰੋ ਨਾਂ ਫਿਕਰ ਰੁਵਾਲ ਭਾਈ।
ਆਈ ਰਾਤ ਵੈਰੀ ਦੇ ਅਰਾਮ ਖਾਤਰ,
ਅਤੇ ਤੁਸੀਂ ਸੋਧੋ ਤਤਕਾਲ ਭਾਈ।
ਸਫਾਂ ਚੀਰਕੇ ਨਿਕਲੀਏ ਮਾਲਵੇ ਨੂੰ,
ਰਖ ਆਸਰਾ ਇਕ ਗੁਪਾਲ ਭਾਈ।
ਰਹੇ ਪੰਥ ਦਾ ਜਗ ਤੇ ਨਾਮ ਰੋਸ਼ਨ,
ਲਖੂ ਨੀਚ ਦੀ ਗਲੇ ਨਾ ਦਾਲ ਭਾਈ।
ਕੁਝ ਦਿਨ ਆਰਾਮ ਕਰ ਮਾਲਵੇ ਵਿਚ,
ਫਿਰ ਮਾਰੀਏ ਜੰਗ ਬਸਾਲ ਭਾਈ।
ਬਰਕਤ ਸਿੰਘ ਫੜਕੇ ਲਖੂ ਲਾਨਤੀ ਨੂੰ,
ਕਰਨਾਂ ਛੱਤਰੇ ਵਾਂਗ ਹਲਾਲ ਭਾਈ।